ਰਾਜਮਾਂਹ ਅਤੇ ਚਿੱਟੇ ਛੋਲੇ ਦੋਵੇਂ ਹੀ ਪ੍ਰੋਟੀਨ, ਫਾਈਬਰ ਤੇ ਖਣਿਜ ਤੱਤਾਂ ਦੇ ਵਧੀਆ ਸਰੋਤ ਹਨ, ਪਰ ਦੋਹਾਂ ਦੀਆਂ ਖਾਸ ਖੂਬੀਆਂ ਵੱਖ-ਵੱਖ ਹਨ।

ਰਾਜਮਾਂਹ ਵਿੱਚ ਆਇਰਨ, ਮੈਗਨੀਜ਼ ਤੇ ਐਂਟੀਓਕਸੀਡੈਂਟ ਜ਼ਿਆਦਾ ਹੁੰਦੇ ਹਨ, ਜਦਕਿ ਚਿੱਟੇ ਛੋਲਿਆਂ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਤੇ ਵਿਟਾਮਿਨ B6 ਵਧੀਆ ਮਾਤਰਾ ਵਿੱਚ ਹੁੰਦੇ ਹਨ। ਦੋਵੇਂ ਹੀ ਦਿਲ, ਪੇਟ ਤੇ ਮਾਸਪੇਸ਼ੀਆਂ ਦੀ ਸਿਹਤ ਲਈ ਫਾਇਦਾਮੰਦ ਹਨ, ਪਰ ਫਰਕ ਸਮਝਣਾ ਜ਼ਰੂਰੀ ਹੈ।

ਰਾਜਮਾਂਹ ਆਇਰਨ ਦਾ ਵਧੀਆ ਸਰੋਤ ਹੈ।

ਚਿੱਟੇ ਛੋਲੇ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ।

ਰਾਜਮਾਂਹ ਖੂਨ ਵਧਾਉਣ ਵਿੱਚ ਮਦਦਗਾਰ। ਛੋਲੇ ਹੱਡੀਆਂ ਮਜ਼ਬੂਤ ਕਰਦੇ ਹਨ।

ਦੋਵੇਂ ਹੀ ਡਾਇਬਟੀਜ਼ ਮਰੀਜ਼ਾਂ ਲਈ ਉਪਯੋਗੀ।

ਛੋਲੇ ਪੇਟ ਭਰੇ ਰੱਖਦੇ ਹਨ ਅਤੇ ਵਜ਼ਨ ਕੰਟਰੋਲ ਕਰਦੇ ਹਨ।

ਛੋਲਿਆਂ 'ਚ ਫਾਈਬਰ ਜ਼ਿਆਦਾ ਮਿਲਦਾ ਹੈ।

ਰਾਜਮਾਂਹ ਦਾ ਗਲਾਈਸੈਮਿਕ ਇੰਡੈਕਸ ਥੋੜ੍ਹਾ ਵੱਧ ਹੁੰਦਾ ਹੈ। ਰਾਜਮਾਂਹ 'ਚ ਪ੍ਰੋਟੀਨ ਮਾਤਰਾ ਥੋੜ੍ਹੀ ਵੱਧ ਹੁੰਦੀ ਹੈ।

ਦੋਵੇਂ ਨੂੰ ਉਬਾਲ ਕੇ ਤੇ ਹਲਕਾ ਮਸਾਲਾ ਲਾ ਕੇ ਖਾਣਾ ਸਭ ਤੋਂ ਸਿਹਤਮੰਦ ਤਰੀਕਾ ਹੈ।