ਜਾਮਣ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਜਾਮਣ ਸ਼ਰਬਤ ਬਣਾਉਣ ਲਈ ਸਮੱਗਰੀ,ਜਾਮਨ - 250 ਗ੍ਰਾਮ,ਖੰਡ - 1/4 ਕੱਪ,ਸਵਾਦ ਅਨੁਸਾਰ, ਲੂਣਪਾਣੀ - 1 ਲੀਟਰ, ਭੁੰਨਿਆ ਜੀਰਾ ਪਾਊਡਰ - 1 ਚਮਚ,ਕਾਲੀ ਮਿਰਚ ਪਾਊਡਰ - 1/4 ਚਮਚ, ਕਾਲਾ ਲੂਣ - ਅੱਧਾ ਚਮਚn,ਨਿੰਬੂ ਦਾ ਰਸ - 1/4 ਕੱਪ,ਬਰਫ਼ ਦੇ ਟੁਕੜੇ ਸਭ ਤੋਂ ਪਹਿਲਾਂ ਜਾਮਨ ਨੂੰ ਪਾਣੀ ‘ਚ ਚੰਗੀ ਤਰ੍ਹਾਂ ਧੋ ਲਓ। ਹੁਣ ਗੈਸ ਚੁੱਲ੍ਹੇ ਉਤੇ ਇਕ ਪੈਨ ਰੱਖੋ। ਇਸ ਵਿਚ 1 ਲੀਟਰ ਪਾਣੀ ਪਾਓ। ਹੁਣ ਇਸ ਵਿਚ ਜਾਮਨ, ਚੀਨੀ, ਜੀਰਾ ਪਾਊਡਰ, ਕਾਲੀ ਮਿਰਚ ਪਾਊਡਰ, ਕਾਲਾ ਅਤੇ ਚਿੱਟਾ ਨਮਕ ਪਾ ਕੇ ਉਬਲਣ ਦਿਓ। ਥੋੜ੍ਹੇ ਸਮੇਂ ਵਿਚ ਜਾਮਨ ਪੂਰੀ ਤਰ੍ਹਾਂ ਨਰਮ ਹੋ ਜਾਣਗੇ। ਪਾਣੀ ਦਾ ਰੰਗ ਵੀ ਜਾਮਨੀ ਦਿਖਾਈ ਦੇਵੇਗਾ। ਹੁਣ ਇਸ ਨੂੰ ਇਕ ਕਟੋਰੀ ਵਿਚ ਫਿਲਟਰ ਕਰੋ ਅਤੇ ਇਸ ਦਾ ਪਾਣੀ ਕੱਢ ਲਓ। ਹੁਣ ਇਸ ਨੂੰ ਇਕ ਕਟੋਰੀ ਵਿਚ ਫਿਲਟਰ ਕਰੋ ਅਤੇ ਇਸ ਦਾ ਪਾਣੀ ਕੱਢ ਲਓ। ਜਾਮਨ ਨੂੰ ਚਮਚ ਦੀ ਮਦਦ ਨਾਲ ਚੰਗੀ ਤਰ੍ਹਾਂ ਨਾਲ ਦਬਾਓ ਤਾਂ ਕਿ ਸਾਰਾ ਪਾਣੀ ਨਿਚੋੜ ਕੇ ਕਟੋਰੀ ਵਿਚ ਚਲਾ ਜਾਵੇ। ਹੁਣ ਇਸ ਵਿਚ ਨਿੰਬੂ ਦਾ ਰਸ ਮਿਲਾਓ। ਇਕ ਗਲਾਸ ਵਿੱਚ ਕੁਝ ਬਰਫ਼ ਦੇ ਕਿਊਬ ਪਾਓ। ਇਸ ਵਿੱਚ ਜਾਮਨ ਸ਼ਰਬਤ ਪਾਓ ਅਤੇ ਠੰਢਾ ਸ਼ਰਬਤ ਪੀਣ ਦਾ ਆਨੰਦ ਲਓ।