ਅੱਜਕੱਲ੍ਹ ਹਰ ਉਮਰ ਦੇ ਲੋਕਾਂ ਨੂੰ ਪਿੱਠ ਵਿੱਚ ਦਰਦ ਦੀ ਸਮੱਸਿਆ ਰਹਿੰਦੀ ਹੈ ਇਹ ਸਮੱਸਿਆ ਵਧਦੀ ਉਮਰ, ਸਰੀਰ ਵਿੱਚ ਵਿਟਾਮਿਨ-ਡੀ ਦੀ ਕਮੀਂ ਦੇ ਨਾਲ ਹੁੰਦੀ ਹੈ ਹੱਡੀਆਂ ਦੇ ਕਮਜ਼ੋਰ ਪੈਣ ਅਤੇ ਖਿਚਾਅ ਹੋਣ ਵਰਗੀਆਂ ਪਰੇਸ਼ਾਨੀਆਂ ਕਰਕੇ ਵੀ ਪਿੱਠ ਵਿੱਚ ਦਰਦ ਹੁੰਦੀ ਹੈ ਪਿੱਠ ਦੇ ਨਾਲ-ਨਾਲ ਸਰੀਰ ਦੇ ਹੋਰ ਹਿੱਸਿਆਂ ਵਿੱਚ ਵੀ ਦਰਦ ਹੁੰਦਾ ਹੈ ਕਈ ਹਫਤਿਆਂ ਤੱਕ ਲਗਾਤਾਰ ਦਰਦ ਰਹੇ ਤਾਂ ਤੁਹਾਨੂੰ ਇਲਾਜ਼ ਕਰਵਾ ਲੈਣਾ ਚਾਹੀਦਾ ਹੈ ਹਰ ਵਿਅਕਤੀ ਦੀ ਪਿੱਠ ਵਿੱਚ ਵੱਖ-ਵੱਖ ਤਰੀਕੇ ਨਾਲ ਦਰਦ ਹੁੰਦਾ ਹੈ ਗਲਤ ਆਸਣ ਵਿੱਚ ਘੰਟਿਆਂ ਬੈਠਣਾ, ਗਲਤ ਢੰਗ ਨਾਲ ਸੌਣ ਨਾਲ ਦਰਦ ਦੀ ਸਮੱਸਿਆ ਹੁੰਦੀ ਹੈ ਸੱਟ ਲੱਗਣ ਅਤੇ ਫਰੈਕਚਰ ਦੇ ਕਰਕੇ ਵੀ ਪਿੱਠ ਵਿੱਚ ਦਰਦ ਹੁੰਦਾ ਹੈ ਭਾਰੀ ਸਮਾਨ ਚੁੱਕਣ ਕਰਕੇ ਵੀ ਪਿੱਠ 'ਚ ਦਰਦ ਹੁੰਦਾ ਹੈ ਜਿਨ੍ਹਾਂ ਨੂੰ ਸੱਟ ਲੱਗੀ ਹੋਵੇ ਜਾਂ ਐਕਸੀਡੈਂਟ ਹੋਇਆ ਹੋਵੇ, ਉਨ੍ਹਾਂ ਦੀ ਪਿੱਠ ਵਿੱਚ ਵੀ ਦਰਦ ਹੁੰਦਾ ਹੈ