ਜ਼ਿਆਦਾਤਰ ਲੋਕਾਂ ਦਾ ਦਿਨ ਇੱਕ ਗਰਮਾ-ਗਰਮ ਕੱਪ ਚਾਹ ਨਾਲ ਸ਼ੁਰੂ ਹੁੰਦਾ ਹੈ। ਕਈ ਵਾਰ ਚਾਹ ਬਚ ਜਾਂਦੀ ਹੈ ਅਤੇ ਅਸੀਂ ਸੋਚਦੇ ਹਾਂ ਕਿ ਥੋੜ੍ਹੇ ਸਮੇਂ ਵਿੱਚ ਗਰਮ ਕਰਕੇ ਪੀ ਲਵਾਂਗੇ। ਪਰ ਇਹ ਆਦਤ ਸਿਹਤ ਲਈ ਖ਼ਤਰਨਾਕ ਹੋ ਸਕਦੀ ਹੈ।

ਦੁੱਧ ਵਾਲੀ ਚਾਹ ਨੂੰ ਲੰਬੇ ਸਮੇਂ ਲਈ ਰੱਖਣਾ ਸਿਹਤ ਲਈ ਖ਼ਤਰਨਾਕ ਹੈ। ਗਰਮੀਆਂ 'ਚ ਇਹ 2–3 ਘੰਟਿਆਂ ਵਿੱਚ ਖ਼ਰਾਬ ਹੋ ਸਕਦੀ ਹੈ।

ਘਰ ਦੇ ਤਾਪਮਾਨ ‘ਚ ਬੈਕਟੀਰੀਆ ਤੇਜ਼ੀ ਨਾਲ ਵਧਦੇ ਹਨ ਅਤੇ ਚਾਹ ਦੇ ਪੋਸ਼ਣ ਤੱਤ ਨਸ਼ਟ ਹੋ ਜਾਂਦੇ ਹਨ।

ਵਾਰ-ਵਾਰ ਗਰਮ ਕਰਨ ਨਾਲ ਚਾਹ ਐਸਿਡਿਕ ਹੋ ਜਾਂਦੀ ਹੈ, ਜਿਸ ਨਾਲ ਐਸੀਡਿਟੀ, ਗੈਸ ਅਤੇ ਪਚਨ ਦੀਆਂ ਸਮੱਸਿਆਵਾਂ ਵੱਧ ਸਕਦੀਆਂ ਹਨ।

ਖ਼ਰਾਬ ਚਾਹ ਨੂੰ ਇਨ੍ਹਾਂ ਤਰੀਕਿਆਂ ਨਾਲ ਪਛਾਣਿਆ ਜਾ ਸਕਦਾ ਹੈ: ਸਵਾਦ ਖੱਟਾ ਜਾਂ ਕੌੜਾ ਹੋਣਾ, ਅਜੀਬ ਗੰਧ ਆਉਣਾ ਜਾਂ ਉੱਤੇ ਪਰਤ ਬਣ ਜਾਣਾ, ਰੰਗ ਬਦਲਣਾ ਜਾਂ ਝੱਗ ਆਉਣਾ, ਪੀਣ ‘ਤੇ ਗਲੇ ਵਿੱਚ ਖਰਾਸ਼ ਜਾਂ ਜਲਣ ਮਹਿਸੂਸ ਹੋਣਾ। ਜੇ ਇਹ ਲੱਛਣ ਦਿਖਣ ਤਾਂ ਚਾਹ ਤੁਰੰਤ ਸੁੱਟ ਦਿਓ।

ਬਚੀ ਹੋਈ ਚਾਹ ਪੀਣ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਪਾਚਨ ਤੰਤਰ ‘ਤੇ ਇਹ ਐਸਿਡਿਟੀ, ਗੈਸ, ਕਬਜ਼ ਅਤੇ ਫੂਡ ਪੋਇਜ਼ਨਿੰਗ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ।

ਇਸਦੇ ਨਾਲ ਚਾਹ ਦੇ ਐਂਟੀ-ਆਕਸੀਡੈਂਟਸ ਅਤੇ ਹੋਰ ਪੋਸ਼ਣ ਤੱਤ ਖਤਮ ਹੋ ਜਾਂਦੇ ਹਨ।

ਵਾਰ-ਵਾਰ ਗਰਮ ਕੀਤੀ ਚਾਹ ਨਾਲ ਗਟ ਬੈਕਟੀਰੀਆ ਵੀ ਕਮਜ਼ੋਰ ਹੋ ਸਕਦੇ ਹਨ।

ਚਾਹ ਨੂੰ ਸਿਹਤਮੰਦ ਰੱਖਣ ਲਈ, ਚਾਹ ਤਾਜ਼ਾ ਬਣਾਉ ਅਤੇ ਤੁਰੰਤ ਪੀਓ। ਬਚੀ ਹੋਈ ਚਾਹ 1–2 ਘੰਟਿਆਂ ਵਿੱਚ ਖਤਮ ਕਰੋ ਅਤੇ ਵਾਰ-ਵਾਰ ਗਰਮ ਕਰਨ ਤੋਂ ਬਚੋ।