ਬਾਜ਼ਾਰ ’ਚ ਮਿਲਣ ਵਾਲੇ ਰੋਸਟੇਡ ਛੋਲਿਆਂ ਦਾ ਖਤਰਾ ਵੱਧ ਰਿਹਾ ਹੈ।

ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਨੇ ਦੇਸ਼ ਭਰ ਵਿਚ ਜਾਂਚ ਦੇ ਨਿਰਦੇਸ਼ ਜਾਰੀ ਕੀਤੇ ਹਨ ਕਿਉਂਕਿ ਸ਼ਿਕਾਇਤਾਂ ਮਿਲੀਆਂ ਹਨ ਕਿ ਕੁਝ ਦੁਕਾਨਦਾਰ ਰੰਗ ਨੁੰ ਵਧਾਉਣ ਲਈ ਆਰਾਮਾਈਨ ਨਾਮਕ ਇੰਡਸਟ੍ਰੀਅਲ ਡਾਈ ਦਾ ਗੈਰ-ਕਾਨੂੰਨੀ ਇਸਤੇਮਾਲ ਕਰ ਰਹੇ ਹਨ।

ਇਹ ਰੰਗ ਟੈਕਸਟਾਈਲ ਅਤੇ ਲੈਦਰ ਉਦਯੋਗ ਵਿੱਚ ਵਰਤਿਆ ਜਾਂਦਾ ਹੈ ਅਤੇ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ।

ਅਥਾਰਟੀ ਦੇ ਕਾਰਜਕਾਰੀ ਨਿਰਦੇਸ਼ਕ ਡਾ. ਸਤਿਅਮ ਕੁਮਾਰ ਪਾਂਡੇ ਨੇ ਆਪਣੇ ਨਿਰਦੇਸ਼ਾਂ ਵਿਚ ਕਿਹਾ ਕਿ ਇਹ ਆਰਮਾਈਨ ਫੂਡ ਸੇਫਟੀ ਐਂਡ ਸਟੈਂਡਰਡ ਰੈਗੂਲੇਸ਼ਨ, 2011 ਤਹਿਤ ਇਕ ਨਾਨ-ਪਰਮੀਟੇਡ ਸਿੰਥੈਟਿਕ ਫੂਡ ਕਲਰ ਹੈ।

ਕਿਉਂਕਿ ਕਿਸੇ ਵੀ ਫੂਡ ਵਿਚ ਇਸ ਦੀ ਮੌਜੂਦਗੀ ਫੂਡ ਸੇਫਟੀ ਐਂਡ ਸਟੈਂਡਰਡ ਐਕਟ, 2006 ਦੇ ਸੈਕਸ਼ਨ 3(1) (ਜ਼ੈੱਡਜ਼ੈੱਡ) (ਵੀ) ਦੇ ਤਹਿਤ ਪ੍ਰੋਡਕਟ ਨੂੰ ਅਸੁਰੱਖਿਅਤ ਬਣਾ ਦਿੰਦੀ ਹੈ।

ਇਸ ਲਈ ਇਹ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਰੋਸਟੇਡ ਛੋਲਿਆਂ ਅਤੇ ਇਸ ਤਰ੍ਹਾਂ ਦੇ ਦੂਜੇ ਫੂਡ ਪ੍ਰੋਡਕਟਸ, ਜਿਨ੍ਹਾਂ 'ਚ ਇਸ ਤਰ੍ਹਾਂ ਦੀ ਮਿਲਾਵਟ ਦੀ ਸੰਭਾਵਨਾ ਹੈ, ਦੇ ਇੰਸਪੈਕਸ਼ਨ, ਸੈਂਪਲਿੰਗ, ਟੈਸਟਿੰਗ ਅਤੇ ਬਾਅਦ ਦੀ ਕਾਰਵਾਈ ਸਮੇਤ ਟਾਰਗੇਟਿਡ ਕਾਰਵਾਈ ਕੀਤੀ ਜਾਵੇ

ਜੋ ਆਰਗੇਨਾਈਜ਼ਡ, ਅਨ-ਆਰਗੇਨਾਈਜ਼ਡ ਡਿਸਟ੍ਰੀਬਿਊਸ਼ਨ, ਟਰਾਂਸਪੋਟੇਸ਼ਨ ਅਤੇ ਵਿਕਰੀ ਵਿਚ ਸ਼ਾਮਲ ਹੈ।

ਸਾਰੇ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੇ ਫੂਡ ਸੇਫਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ।

ਆਪਣੇ-ਆਪਣੇ ਖੇਤਰ ਵਿੱਚ ਡਿਫਾਲਟ ਕਰਨ ਵਾਲੇ ਫੂਡ ਬਿਜ਼ਨੈੱਸ ਆਪ੍ਰੇਟਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਗਿਆ।

15 ਦਿਨਾਂ ਦੇ ਅੰਦਰ ਐਕਸ਼ਨ ਟੇਕਨ ਰਿਪੋਰਟ ਅਥਾਰਟੀ ਨੂੰ ਭੇਜਣ ਦੇ ਨਿਰਦੇਸ਼।