ਖਜੂਰ ਪੋਸ਼ਣ ਨਾਲ ਭਰਪੂਰ ਹੁੰਦਾ ਹੈ, ਪਰ ਇਸਨੂੰ ਹੱਦ ਤੋਂ ਵੱਧ ਖਾਣਾ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ।

ਖਜੂਰ ਵਿੱਚ ਕੁਦਰਤੀ ਖੰਡ ਬਹੁਤ ਹੁੰਦੀ ਹੈ, ਜਿਸ ਨਾਲ ਬਲੱਡ ਸ਼ੁਗਰ ਤੇਜ਼ੀ ਨਾਲ ਵਧ ਸਕਦੀ ਹੈ। ਇਸਨੂੰ ਜ਼ਿਆਦਾ ਖਾਣ ਨਾਲ ਪਾਚਣ ਭਾਰੀ ਹੋ ਜਾਂਦਾ ਹੈ, ਗੈੱਸ–ਐਸਿਡਿਟੀ ਵਧਦੀ ਹੈ ਅਤੇ ਵਜ਼ਨ ਵੀ ਤੇਜ਼ੀ ਨਾਲ ਚੜ੍ਹ ਸਕਦਾ ਹੈ।

ਗਰਮੀ ਵਾਲੀ ਤਾਸੀਰ ਹੋਣ ਕਰਕੇ ਇਹ ਬਾਡੀ ਹੀਟ ਵਧਾ ਕੇ ਨੱਕ ਤੋਂ ਖੂਨ ਆਉਣ ਜਾਂ ਖੁਜਲੀ ਜਿਹੀਆਂ ਸਮੱਸਿਆਵਾਂ ਦਾ ਕਾਰਣ ਵੀ ਬਣ ਸਕਦਾ ਹੈ। ਇਸ ਲਈ ਖਜੂਰ ਸਵਾਦਿਸ਼ਟ ਤਾਂ ਹੈ, ਪਰ ਇਸਦੀ ਮਾਤਰਾ ਕੰਟਰੋਲ ਵਿੱਚ ਹੋਣੀ ਲਾਜ਼ਮੀ ਹੈ।

ਵਜ਼ਨ ਵਧਣਾ: ਖਜੂਰਾਂ ਵਿੱਚ ਉੱਚ ਕੈਲੋਰੀਆਂ ਹੁੰਦੀਆਂ ਹਨ ਜੋ ਜ਼ਿਆਦਾ ਖਾਣ ਨਾਲ ਵਜ਼ਨ ਵਧਾਉਂਦੀਆਂ ਹਨ।

ਡਾਇਬਟੀਜ਼ ਰੋਗੀਆਂ ਲਈ ਖ਼ਤਰਨਾਕ, ਕਿਉਂਕਿ ਇਹ ਤੇਜ਼ੀ ਨਾਲ ਸ਼ੂਗਰ ਵਧਾਉਂਦੀ ਹੈ।

ਪੇਟ ਭਰਨਾ ਅਤੇ ਗੈਸ: ਉੱਚ ਫਾਈਬਰ ਕਾਰਨ ਬਲੋਟਿੰਗ ਅਤੇ ਗੈਸ ਦੀ ਸਮੱਸਿਆ ਹੁੰਦੀ ਹੈ।

ਦੰਦਾਂ ਵਿੱਚ ਕਿੜ ਲੱਗਣ ਦਾ ਜੋਖਮ ਵਧਦਾ ਹੈ (ਜ਼ਿਆਦਾ ਸ਼ੂਗਰ ਕਾਰਨ)।

ਅਲਰਜੀ ਵਾਲੇ ਲੋਕਾਂ ਵਿੱਚ ਚਮੜੀ ਲਾਲ ਹੋ ਜਾਂਦੀ ਹੈ ਅਤੇ ਖੁਜਲੀ ਹੁੰਦੀ ਹੈ।

ਸੰਵੇਦਨਸ਼ੀਲ ਲੋਕਾਂ ਵਿੱਚ ਸਾਹ ਦੀਆਂ ਸਮੱਸਿਆਵਾਂ ਵਧਾ ਸਕਦੀ ਹੈ।

ਪੇਟ ਦਰਦ ਅਤੇ ਕ੍ਰੈਂਪਸ: ਜ਼ਿਆਦਾ ਖਾਣ ਨਾਲ ਪੇਟ ਵਿੱਚ ਦਰਦ ਅਤੇ ਤਣਾਅ ਹੋ ਜਾਂਦਾ ਹੈ।