ਕੀ ਤੁਸੀਂ ਵੀ ਸਿੱਧਾ ਬਾਜ਼ਾਰ ਤੋਂ ਲਿਆ ਕੇ ਕਰ ਲੈਂਦੇ ਹੋ ਜ਼ੀਰੇ ਦਾ ਸੇਵਨ? ਮਾਹਰਾਂ ਤੋਂ ਜਾਣੋ ਸਹੀ ਤਰੀਕਾ ਜੀਰੇ ਦਾ ਸੇਵਨ ਨਾਂ ਸਿਰਫ਼ ਭੋਜਨ ਦਾ ਸਵਾਦ ਵਧਾਉਂਦਾ ਹੈ ਸਗੋਂ ਭਾਰ ਵੀ ਕੰਟਰੋਲ ਕਰਦਾ ਹੈ। ਜੀਰੇ ਦੇ ਪੋਸ਼ਕ ਤੱਤਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਐਂਟੀਆਕਸੀਡੈਂਟ, ਵਿਟਾਮਿਨ ਅਤੇ ਖਣਿਜ ਹੁੰਦੇ ਹਨ ਜੋ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ। ਗੁਣਾਂ ਨਾਲ ਭਰਪੂਰ ਜੀਰੇ ਦਾ ਸਿੱਧਾ ਦੁਕਾਨ ਤੋਂ ਲਿਆ ਕੇ ਸੇਵਨ ਕਰਨਾ ਸਿਹਤ ਲਈ ਚੰਗਾ ਹੈ? ਮਾਹਰਾਂ ਅਨੁਸਾਰ ਤੁਹਾਨੂੰ ਜੀਰੇ ਨੂੰ ਸਟੋਰ ਤੋਂ ਸਿੱਧੇ ਖਰੀਦ ਕੇ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਸਟੋਰ ਤੋਂ ਖਰੀਦੇ ਗਏ ਜੀਰੇ ਵਿਚ ਧੂੜ, ਮਿੱਟੀ ਅਤੇ ਗੰਦਗੀ ਹੁੰਦੀ ਹੈ ਜਿਸ ਦਾ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਜੀਰੇ ਨੂੰ ਸਟੋਰ ਕਰਨ ਤੋਂ ਪਹਿਲਾਂ, ਇਸ ਨੂੰ ਧੋਣਾ, ਭੁੰਨਣਾ ਅਤੇ ਇਸ ਵਿੱਚੋਂ ਸਾਰੀ ਗੰਦਗੀ ਨੂੰ ਹਟਾਉਣਾ ਜ਼ਰੂਰੀ ਹੈ। ਜੀਰੇ ਨੂੰ ਧੋਣ ਤੋਂ ਬਾਅਦ, ਇਸ ਨੂੰ ਪਹਿਲਾਂ ਹਵਾ ਵਿਚ ਸੁੱਕਾ ਕੇ ਭੁੰਨੋ ਤੇ ਫਿਰ ਇਸ ਦੀ ਵਰਤੋਂ ਕਰੋ। ਜੀਰੇ ਨੂੰ ਭੁੰਨਣ ਨਾਲ ਇਸ ਦੇ ਪੋਸ਼ਕ ਤੱਤਾਂ 'ਤੇ ਕੋਈ ਅਸਰ ਨਹੀਂ ਪੈਂਦਾ ਅਤੇ ਇਸ ਦਾ ਸਵਾਦ ਵੀ ਬਰਕਰਾਰ ਰਹਿੰਦਾ ਹੈ।