ਮੱਖਣ ਬਣਾਉਣ ਲਈ ਹੁਣ ਦੁੱਧ ਦੀ ਨਹੀਂ ਲੋੜ, ਹਵਾ ਤੇ ਪਾਣੀ ਨਾਲ ਹੀ ਬਣ ਜਾਵੇਗਾ ਕੰਮ!

ਭਾਰਤ ਸਮੇਤ ਦੁਨੀਆ ਭਰ ਦੇ ਜ਼ਿਆਦਾਤਰ ਲੋਕ ਮੱਖਣ ਖਾਣਾ ਪਸੰਦ ਕਰਦੇ ਹਨ।

ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸਟਾਰਟਅੱਪ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਮੱਖਣ ਬਣਾਉਣ ਲਈ ਹਵਾ ਅਤੇ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਹੈ।

ਜੀ ਹਾਂ ਅਮਰੀਕਾ ਦੇ ਕੈਲੀਫੋਰਨੀਆ ਦੀ ਇੱਕ ਕੰਪਨੀ ਨੇ ਹਵਾ ਅਤੇ ਪਾਣੀ ਤੋਂ ਮੱਖਣ ਬਣਾਇਆ ਹੈ।

ਇਸ ਸਟਾਰਟਅਪ ਕੰਪਨੀ ਦਾ ਨਾਮ ਸੇਵਰ ਹੈ।

ਮਾਈਕ੍ਰੋਸਾਫਟ ਕਾਰਪੋਰੇਸ਼ਨ ਦੇ ਸੰਸਥਾਪਕ ਬਿਲ ਗੇਟਸ ਨੇ ਵੀ ਇਸ ਕੰਪਨੀ ਨੂੰ ਆਪਣੀ ਵਿੱਤੀ ਸਹਾਇਤਾ ਦਿੱਤੀ ਹੈ।

ਕੰਪਨੀ ਮੱਖਣ ਬਣਾਉਣ ਲਈ ਕਾਰਬਨ ਡਾਈਆਕਸਾਈਡ ਅਤੇ ਹਾਈਡ੍ਰੋਜਨ ਦੇ ਅਣੂਆਂ ਦੀ ਵਰਤੋਂ ਕਰਦੀ ਹੈ।

ਕੰਪਨੀ ਸੇਵਰ ਨੇ ਚਰਬੀ ਦੇ ਅਣੂਆਂ ਦੇ ਨਿਰਮਾਣ ਲਈ ਥਰਮੋਕੈਮੀਕਲ ਪ੍ਰਕਿਰਿਆ ਦਾ ਪੇਟੈਂਟ ਕੀਤਾ ਹੈ।

ਇਸ ਤੋਂ ਬਾਅਦ ਹੀ ਕੰਪਨੀ ਨੇ ਦੁੱਧ, ਮੱਖਣ, ਪਨੀਰ ਅਤੇ ਆਈਸਕ੍ਰੀਮ ਵਰਗੇ ਉਤਪਾਦਾਂ ਦੇ ਡੇਅਰੀ ਮੁਕਤ ਵਿਕਲਪ ਤਿਆਰ ਕੀਤੇ ਹਨ।