ਕੀ ਤੁਸੀਂ ਵੀ ਰਾਤ ਦੇਰ ਤੱਕ ਮੋਬਾਈਲ ਵਰਤਦੇ ਹੋ ਅਤੇ ਸਵੇਰੇ ਥੋੜ੍ਹੀ ਹੀ ਨੀਂਦ ਲੈ ਕੇ ਉਠਦੇ ਹੋ? ਸੋਚਦੇ ਹੋ ਕਿ ਸਿਰਫ 5-6 ਘੰਟਿਆਂ ਦੀ ਨੀਂਦ ਕਾਫ਼ੀ ਹੈ? ਆਓ ਜਾਣਦੇ ਹਾਂ ਸਹੀ ਨੀਂਦ ਨਾ ਲੈਣਾ ਸਰੀਰ ਲਈ ਕਿੰਨਾ ਘਾਤਕ ਹੋ ਸਕਦਾ ਹੈ।

ਹੈਲਥ ਮਾਹਿਰਾਂ ਮੰਨਦੇ ਹਨ ਕਿ ਬਾਲਗਾਂ ਨੂੰ ਹਰ ਰੋਜ਼ 7-8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ।

6 ਘੰਟੇ ਤੋਂ ਘੱਟ ਸੌਣ ਨਾਲ ਸਰੀਰ ਅਤੇ ਦਿਮਾਗ ਤੇ ਬੁਰੇ ਪ੍ਰਭਾਵ ਪੈ ਸਕਦੇ ਹਨ।

ਇਕ ਰਿਸਰਚ ਦੱਸਦੀ ਹੈ ਕਿ ਜੋ ਲੋਕ ਲਗਾਤਾਰ 6 ਘੰਟੇ ਤੋਂ ਘੱਟ ਨੀਂਦ ਲੈਂਦੇ ਹਨ, ਉਨ੍ਹਾਂ ਨੂੰ ਦਿਲ ਅਤੇ ਦਿਮਾਗੀ ਬਿਮਾਰੀਆਂ ਦਾ ਖ਼ਤਰਾ ਤਿੰਨ ਗੁਣਾ ਵਧ ਜਾਂਦਾ ਹੈ।

ਘੱਟ ਨੀਂਦ ਨਾਲ ਬਲੱਡ ਪ੍ਰੈਸ਼ਰ ਵੀ ਵਧਦਾ ਹੈ, ਜਿਸ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ।

ਘੱਟ ਨੀਂਦ ਨਾਲ ਭੁੱਖ ਵਧਾਉਣ ਵਾਲਾ ਹਾਰਮੋਨ 'ਗ੍ਰੇਲਿਨ' ਵੱਧ ਜਾਂਦਾ ਹੈ ਅਤੇ ਭੁੱਖ ਘਟਾਉਣ ਵਾਲਾ ਹਾਰਮੋਨ 'ਲੈਪਟਿਨ' ਘੱਟ ਜਾਂਦਾ ਹੈ।

ਇਸ ਕਾਰਨ, ਘੱਟ ਨੀਂਦ ਵਾਲੇ ਲੋਕ ਅਕਸਰ ਵੱਧ ਖਾਂਦੇ ਹਨ ਤੇ ਵਜ਼ਨ ਵਧਾ ਲੈਂਦੇ ਹਨ।

ਘੱਟ ਨੀਂਦ ਨਾਲ ਸਰੀਰ ਵਿੱਚ ਇੰਸੁਲਿਨ ਦਾ ਸੰਤੁਲਨ ਖਰਾਬ ਹੋ ਜਾਂਦਾ ਹੈ, ਜਿਸ ਨਾਲ ਬਲੱਡ ਸ਼ੂਗਰ ਵੱਧ ਸਕਦਾ ਹੈ ਤੇ ਟਾਈਪ-2 ਡਾਇਬਿਟੀਜ਼ ਦਾ ਖ਼ਤਰਾ ਵਧ ਜਾਂਦਾ ਹੈ।

ਨੀਂਦ ਘੱਟ ਹੋਣ ਨਾਲ ਸਰੀਰ ਬਿਮਾਰੀਆਂ ਨਾਲ ਲੜਨ ਵਾਲੇ ਪ੍ਰੋਟੀਨ ਤੇ ਸਾਈਟੋਕਾਈਨ ਠੀਕ ਤਰ੍ਹਾਂ ਨਹੀਂ ਬਣਦੇ। ਇਸ ਕਾਰਨ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਤੇ ਵਾਰ-ਵਾਰ ਬਿਮਾਰ ਪੈਣ ਦਾ ਖ਼ਤਰਾ ਵਧ ਜਾਂਦਾ ਹੈ।

ਨੀਂਦ ਘੱਟ ਹੋਣ ਨਾਲ ਦਿਮਾਗ 'ਤੇ ਸਿੱਧਾ ਪ੍ਰਭਾਵ ਪੈਂਦਾ ਹੈ। ਇਸ ਨਾਲ ਚਿੜਚਿੜਾਪਣ, ਤਣਾਅ, ਐਂਗਜ਼ਾਇਟੀ ਅਤੇ ਡਿਪ੍ਰੈਸ਼ਨ ਵਧ ਸਕਦੇ ਹਨ।

ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ ਤੇ ਕਿਸੇ ਕੰਮ 'ਤੇ ਧਿਆਨ ਕੇਂਦਰਿਤ ਕਰਨਾ ਮੁਸ਼ਕਲ ਹੋ ਜਾਂਦਾ ਹੈ।