ਚੌਲ ਭਾਰਤੀ ਖਾਣੇ ਦਾ ਮਹੱਤਵਪੂਰਨ ਹਿੱਸਾ ਹਨ। ਕਈ ਲੋਕ ਸੋਚਦੇ ਹਨ ਕਿ ਚੌਲ ਖਾਣ ਨਾਲ ਭਾਰ ਵੱਧਦਾ ਹੈ, ਇਸ ਕਰਕੇ ਉਹਨਾਂ ਨੂੰ ਘਟਾ ਦਿੰਦੇ ਹਨ।

ਪਰ ਅਸਲ ਗੱਲ ਇਹ ਹੈ ਕਿ ਚੌਲ ਛੱਡਣ ਦੀ ਨਹੀਂ, ਸਗੋਂ ਸਹੀ ਕਿਸਮ ਦੇ ਚੌਲ ਚੁਣਨ ਦੀ ਲੋੜ ਹੈ। ਕੁਝ ਚੌਲ ਫਾਈਬਰ ਅਤੇ ਪੋਸ਼ਣ ਤੱਤਾਂ ਨਾਲ ਭਰਪੂਰ ਹੁੰਦੇ ਹਨ ਅਤੇ ਉਨ੍ਹਾਂ ਦਾ GI ਘੱਟ ਹੁੰਦਾ ਹੈ, ਜੋ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।

ਰੈੱਡ ਰਾਈਸ ਫਾਈਬਰ ਅਤੇ ਐਂਟੀਓਕਸੀਡੈਂਟ ਨਾਲ ਭਰਪੂਰ ਹੁੰਦਾ ਹੈ। ਇਹ ਪੇਟ ਨੂੰ ਲੰਬੇ ਸਮੇਂ ਲਈ ਭਰਿਆ ਰੱਖਦਾ ਹੈ।

ਬੇਵਜ੍ਹਾ ਖਾਣ ਦੀ ਆਦਤ ਘੱਟ ਕਰਦਾ ਹੈ। ਭਾਰ ਘਟਾਉਣ ਲਈ ਇਹ ਵਧੀਆ ਚੋਣ ਹੈ।

ਬਲੈਕ ਰਾਈਸ ਫਾਈਬਰ, ਪ੍ਰੋਟੀਨ ਅਤੇ ਐਂਟੀਓਕਸਿਡੈਂਟ ਨਾਲ ਭਰਪੂਰ ਹੈ। ਇਹ ਮੈਟਾਬੋਲਿਜ਼ਮ ਤੇਜ਼ ਕਰਦਾ ਹੈ।

ਫੈਟ ਬਰਨ ਕਰਨ ਵਿੱਚ ਮਦਦ ਕਰਦਾ ਹੈ। ਸਰੀਰ ਦੀ ਸੋਜ ਘਟਾਉਂਦਾ ਹੈ, ਜੋ ਮੋਟਾਪੇ ਨਾਲ ਜੁੜੀ ਹੁੰਦੀ ਹੈ।

ਬ੍ਰਾਊਨ ਰਾਈਸ ਪੋਲਿਸ਼ ਨਹੀਂ ਕੀਤਾ ਜਾਂਦਾ, ਇਸ ਲਈ ਇਸ ਵਿੱਚ ਫਾਈਬਰ, ਵਿਟਾਮਿਨ ਅਤੇ ਮਿਨਰਲਸ ਹੁੰਦੇ ਹਨ।

ਇਸ ਦਾ GI ਘੱਟ ਹੁੰਦਾ ਹੈ, ਜੋ ਬਲੱਡ ਸ਼ੂਗਰ ਕੰਟਰੋਲ ਕਰਦਾ ਹੈ। ਚਰਬੀ ਘਟਾਉਣ ਵਿੱਚ ਮਦਦ ਕਰਦਾ ਹੈ।

ਇਸ ਦਾ GI ਘੱਟ ਹੁੰਦਾ ਹੈ, ਜੋ ਬਲੱਡ ਸ਼ੂਗਰ ਕੰਟਰੋਲ ਕਰਦਾ ਹੈ। ਚਰਬੀ ਘਟਾਉਣ ਵਿੱਚ ਮਦਦ ਕਰਦਾ ਹੈ।

ਵਾਈਟ ਰਾਈਸ ਪੋਲਿਸ਼ ਹੋਣ ਕਰਕੇ ਪੋਸ਼ਣ ਘੱਟ ਹੁੰਦਾ ਹੈ।

ਕਦੇ-ਕਦੇ ਖਾਣਾ ਠੀਕ ਹੈ, ਪਰ ਰੋਜ਼ਾਨਾ ਖਾਣਾ ਭਾਰ ਘਟਾਉਣ ਲਈ ਸਹੀ ਨਹੀਂ।