ਸੋਇਆ ਇੱਕ ਅਜਿਹੀ ਖੁਰਾਕ ਹੈ ਜੋ ਸਰੀਰ ਲਈ ਕਈ ਤਰੀਕਿਆਂ ਨਾਲ ਲਾਭਦਾਇਕ ਹੈ, ਖਾਸ ਕਰਕੇ ਔਰਤਾਂ ਲਈ।

ਇਹ ਖਾਸ ਤੌਰ 'ਤੇ ਸ਼ਾਕਾਹਾਰੀ ਲੋਕਾਂ ਲਈ ਇਕ ਸੁਪਰਫੂਡ ਵਰਗਾ ਕੰਮ ਕਰਦਾ ਹੈ ਕਿਉਂਕਿ ਇਹ ਪ੍ਰੋਟੀਨ ਦਾ ਬੇਹੱਦ ਵਧੀਆ ਸਰੋਤ ਹੈ।

ਇਸ ਵਿਚ ਸਿਰਫ਼ ਪ੍ਰੋਟੀਨ ਹੀ ਨਹੀਂ, ਸਗੋਂ ਕਈ ਹੋਰ ਪੋਸ਼ਕ ਤੱਤ ਵੀ ਹੁੰਦੇ ਹਨ ਜਿਵੇਂ ਕਿ ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਆਦਿ, ਜੋ ਸਰੀਰ ਦੀ ਆਮ ਕਾਰਗੁਜ਼ਾਰੀ ਲਈ ਜ਼ਰੂਰੀ ਹਨ।

ਸੋਇਆ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ, ਮਾਸਪੇਸ਼ੀਆਂ ਦਾ ਵਿਕਾਸ ਹੁੰਦਾ ਹੈ ਅਤੇ ਔਰਤਾਂ ਦੇ ਹਾਰਮੋਨ ਸੰਤੁਲਨ 'ਚ ਵੀ ਇਹ ਮਦਦਗਾਰ ਸਾਬਤ ਹੁੰਦਾ ਹੈ।

ਸੋਇਆ ਵਿੱਚ ਓਮੇਗਾ-3 ਫੈਟੀ ਐਸਿਡ, ਫਾਈਬਰ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਹ ਤੱਤ ਦਿਲ ਦੀ ਸਿਹਤ ਲਈ ਲਾਭਦਾਇਕ ਹੁੰਦੇ ਹਨ।

ਸੋਇਆ ਖਾਣ ਨਾਲ ਕੋਲੇਸਟਰੋਲ ਘਟਦਾ ਹੈ। ਇਸ ਨਾਲ ਦਿਲ ਦੀ ਬਿਮਾਰੀ ਦਾ ਖਤਰਾ ਵੀ ਘਟ ਜਾਂਦਾ ਹੈ।

ਇਹ ਬਲੱਡ ਪ੍ਰੈਸ਼ਰ ਨਿਯੰਤਰਤ ਰੱਖਣ ਵਿੱਚ ਮਦਦ ਕਰਦਾ ਹੈ।

ਇਹ ਬਲੱਡ ਪ੍ਰੈਸ਼ਰ ਨਿਯੰਤਰਤ ਰੱਖਣ ਵਿੱਚ ਮਦਦ ਕਰਦਾ ਹੈ।

ਸੋਇਆ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਹੁੰਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।

ਇਸ ਵਿੱਚ ਆਈਸੋਫਲੇਵੋਨਸ ਪਾਏ ਜਾਂਦੇ ਹਨ ਜੋ ਹੱਡੀਆਂ ਦੀ ਕਮਜ਼ੋਰੀ ਨੂੰ ਰੋਕਦੇ ਹਨ।

ਇਹ ਔਰਤਾਂ ਲਈ ਖਾਸ ਕਰਕੇ ਮੀਨੋਪੌਜ਼ ਤੋਂ ਬਾਅਦ ਬਹੁਤ ਫਾਇਦੇਮੰਦ ਹੁੰਦਾ ਹੈ।

ਸੋਇਆ ਖਾਣ ਨਾਲ ਔਸਟਿਓਪੋਰੋਸਿਸ ਦਾ ਖਤਰਾ ਘਟਦਾ ਹੈ।

ਸੋਇਆ ਖਾਣ ਨਾਲ ਔਸਟਿਓਪੋਰੋਸਿਸ ਦਾ ਖਤਰਾ ਘਟਦਾ ਹੈ।