ਰੋਜ਼ਾਨਾ ਸਵੇਰੇ 4-5 ਬਦਾਮ ਪਾਣੀ 'ਚ ਭਿਓਂ ਕੇ ਖਾਣਾ ਸਿਹਤ ਲਈ ਬਹੁਤ ਲਾਹੇਵੰਦ ਹੋ ਸਕਦਾ ਹੈ।



ਸਵੇਰੇ ਖਾਲੀ ਪੇਟ ਇਨ੍ਹਾਂ ਨੂੰ ਖਾਣ ਨਾਲ ਤੁਹਾਡੀ ਸਿਹਤ ਨੂੰ ਕਈ ਹੈਰਾਨੀਜਨਕ ਫਾਇਦੇ ਮਿਲ ਸਕਦੇ ਹਨ। ਆਓ ਜਾਣਦੇ ਹਾਂ...

ਬਦਾਮ ਫਾਈਬਰ, ਵਿਟਾਮਿਨ, ਖਣਿਜ ਅਤੇ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ।

ਬਦਾਮ ਫਾਈਬਰ, ਵਿਟਾਮਿਨ, ਖਣਿਜ ਅਤੇ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ।

ਇਸ ਲਈ ਇਸ ਨੂੰ ਖਾਣ ਨਾਲ ਕਈ ਬਿਮਾਰੀਆਂ ਤੋਂ ਬਚਣ ਦੇ ਨਾਲ-ਨਾਲ ਐਨਰਜੀ ਵੀ ਮਿਲਦੀ ਹੈ, ਜਿਸ ਨਾਲ ਦਿਨ ਦੀ ਚੰਗੀ ਸ਼ੁਰੂਆਤ ਕਰਨ 'ਚ ਮਦਦ ਮਿਲਦੀ ਹੈ।

ਖਾਲੀ ਪੇਟ ਭਿੱਜੇ ਹੋਏ ਬਦਾਮ ਖਾਣ ਨਾਲ ਯਾਦਸ਼ਕਤੀ ਵਧਦੀ ਹੈ, ਦਿਮਾਗ਼ ਤੇਜ਼ ਹੁੰਦਾ ਹੈ ਅਤੇ Nervous system ਮਜ਼ਬੂਤ ਬਣਦਾ ਹੈ।

ਭਿੱਜੇ ਹੋਏ ਬਦਾਮ ਹਾਰਟ ਦੀ ਸਿਹਤ ਲਈ ਲਾਭਦਾਇਕ ਹੁੰਦੇ ਹਨ। ਇਹ ਕੋਲੈਸਟ੍ਰੋਲ ਨੂੰ ਕੰਟਰੋਲ ਕਰਦੇ ਹਨ ਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਕਰਦੇ ਹਨ।



ਖਾਲੀ ਪੇਟ ਭਿੱਜੇ ਹੋਏ ਬਦਾਮ ਪਾਚਣ ਤੰਤਰ ਨੂੰ ਮਜ਼ਬੂਤ ਕਰਦੇ ਹਨ ਅਤੇ ਗੈਸ, ਐਸਿਡੀ ਆਦਿ ਸਮੱਸਿਆਵਾਂ ਤੋਂ ਰਾਹਤ ਦਿੰਦੇ ਹਨ।

ਤਵੱਚਾ ਨੂੰ ਨਮੀ ਦਿੰਦੇ ਹਨ, ਅੰਦਰੋਂ ਸਾਫ਼ ਕਰਦੇ ਹਨ ਤੇ ਚਿਹਰੇ 'ਤੇ ਨਿਖਾਰ ਲਿਆਉਂਦੇ ਹਨ

ਭਿੱਜੇ ਹੋਏ ਬਦਾਮ 'ਚ ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਵਰਗੇ ਤੱਤ ਹੁੰਦੇ ਹਨ ਜੋ ਹੱਡੀਆਂ ਨੂੰ ਮਜ਼ਬੂਤੀ ਦਿੰਦੇ ਹਨ।

ਜੇਕਰ ਤੁਸੀਂ ਭਿੱਜੇ ਹੋਏ ਬਦਾਮ ਖਾਂਂਦੇ ਹੋ ਤਾਂ ਇਹ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਣ ਦਿੰਦੇ, ਜਿਸ ਨਾਲ ਓਵਰਈਟਿੰਗ ਰੁਕਦੀ ਹੈ ਤੇ ਵਜ਼ਨ ਕੰਟਰੋਲ ਵਿੱਚ ਰਹਿੰਦਾ ਹੈ।

ਭਿੱਜੇ ਹੋਏ ਬਦਾਮ 'ਚ ਫਾਇਬਰ ਹੋਣ ਕਰਕੇ ਇਹ ਕਬਜ਼ ਦੂਰ ਕਰਦੇ ਹਨ।

ਭਿੱਜੇ ਹੋਏ ਬਦਾਮ 'ਚ ਫਾਇਬਰ ਹੋਣ ਕਰਕੇ ਇਹ ਕਬਜ਼ ਦੂਰ ਕਰਦੇ ਹਨ।