ਭਾਰਤ ਵਿੱਚ ਮੋਮੋਜ਼ ਖਾਣ ਦਾ ਕ੍ਰੇਜ਼ ਤੇਜ਼ੀ ਨਾਲ ਵਧ ਰਿਹਾ ਹੈ। ਇਹ ਸਵਾਦ ਵਿਚ ਤਾਂ ਵਧੀਆ ਹੁੰਦੇ ਹਨ, ਪਰ ਸਿਹਤ ਲਈ ਨੁਕਸਾਨਦਾਇਕ ਵੀ ਹੋ ਸਕਦੇ ਹਨ।

ਰਿਸਰਚਾਂ ਅਨੁਸਾਰ ਵੱਧ ਮਾਤਰਾ ਵਿੱਚ ਮੋਮੋਜ਼ ਖਾਣ ਨਾਲ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।

ਮੋਮੋਜ਼ ਦੀ ਬਾਹਰੀ ਪਰਤ ਮੈਦੇ ਨਾਲ ਬਣਾਈ ਜਾਂਦੀ ਹੈ, ਜੋ ਕਿ ਕਣਕ ਵਿੱਚੋਂ ਪ੍ਰੋਟੀਨ ਅਤੇ ਫਾਈਬਰ ਨਿਕਲਣ ਤੋਂ ਬਾਅਦ ਬਚੇ ਹੋਏ ਸਟਾਰਚ ਨਾਲ ਤਿਆਰ ਹੁੰਦਾ ਹੈ।

ਮੈਦਾ ਆਸਾਨੀ ਨਾਲ ਹਜ਼ਮ ਨਹੀਂ ਹੁੰਦਾ ਅਤੇ ਅੰਤੜੀਆਂ ਵਿੱਚ ਚਿਪਕ ਸਕਦਾ ਹੈ, ਜਿਸ ਨਾਲ ਕਬਜ਼, ਗੈਸ ਅਤੇ ਪੇਟ ਫੂਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਮੋਮੋਜ਼ ਨਾਲ ਮਿਲਣ ਵਾਲੀ ਤਿੱਖੀ ਲਾਲ ਚਟਣੀ ਅਕਸਰ ਘੱਟ ਗੁਣਵੱਤਾ ਵਾਲੀਆਂ ਮਿਰਚਾਂ ਨਾਲ ਬਣੀ ਹੋਈ ਹੁੰਦੀ ਹੈ।



ਇਹ ਚਟਣੀ ਵੱਧ ਖਾਣ ਨਾਲ ਪੇਟ ਵਿੱਚ ਜਲਣ, ਅੰਤੜੀਆਂ ਦੀ ਸੋਜ ਅਤੇ ਖੂਨ ਵਗਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਨਾਲ ਪਾਇਲਸ ਅਤੇ ਗੈਸਟ੍ਰਾਇਟਿਸ ਦਾ ਖਤਰਾ ਵੀ ਵਧ ਜਾਂਦਾ ਹੈ।

ਮੋਮੋਜ਼ 'ਚ ਵਰਤਿਆ ਜਾਣ ਵਾਲਾ ਮੈਦਾ ਖੂਨ 'ਚ ਸ਼ੂਗਰ ਦੀ ਮਾਤਰਾ ਨੂੰ ਤੇਜ਼ੀ ਨਾਲ ਵਧਾਉਂਦਾ ਹੈ। ਇਸ ਵਿੱਚ ਪਾਇਆ ਜਾਂਦਾ ਸਟਾਰਚ ਅਤੇ MSG (ਮੋਨੋਸੋਡਿਯਮ ਗਲੂਟਾਮੇਟ) ਮੋਟਾਪੇ ਦਾ ਕਾਰਨ ਬਣ ਸਕਦੇ ਹਨ।

ਰੋਜ਼ ਮੋਮੋਜ਼ ਖਾਣ ਨਾਲ ਕੋਲੇਸਟਰੋਲ ਅਤੇ ਟ੍ਰਾਈਗਲਿਸਰਾਈਡ ਵੱਧ ਸਕਦੇ ਹਨ, ਜੋ ਮੋਟਾਪੇ ਅਤੇ ਟਾਈਪ-2 ਸ਼ੂਗਰ ਦਾ ਖਤਰਾ ਵਧਾਉਂਦੇ ਹਨ।

ਮੈਦੇ ਵਿੱਚ ਮਿਲਾਏ ਜਾਣ ਵਾਲੇ ਰਸਾਇਣਿਕ ਪਦਾਰਥ ਪੈਨਕ੍ਰਿਆਸ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਜਿਸ ਨਾਲ ਇੰਸੁਲਿਨ ਦੀ ਬਣਤਰ ਪ੍ਰਭਾਵਿਤ ਹੁੰਦੀ ਹੈ।

ਮੋਮੋਜ਼ ਵਿੱਚ ਵਰਤੀ ਜਾਣ ਵਾਲੀ ਪੱਤਾ ਗੋਭੀ ਜਾਂ ਚਿਕਨ ਵਰਗੀਆਂ ਚੀਜ਼ਾਂ ਸਾਫ਼ ਅਤੇ ਤਾਜ਼ੀਆਂ ਨਾ ਹੋਣ, ਤਾਂ ਇਹ ਪੇਟ ਦੇ ਇੰਫੈਕਸ਼ਨ ਜਾਂ ਫੂਡ ਪੌਇਜ਼ਨਿੰਗ ਦਾ ਕਾਰਨ ਬਣ ਸਕਦੀਆਂ ਹਨ।

2020 ਵਿੱਚ ਪੂਸਾ ਇੰਸਟੀਟਿਊਟ ਵਲੋਂ ਕੀਤੇ ਗਏ ਅਧਿਐਨ ਵਿੱਚ ਪਤਾ ਲੱਗਿਆ ਕਿ ਦਿੱਲੀ ਦੇ ਸਟਰੀਟ ਫੂਡ, ਖ਼ਾਸ ਕਰਕੇ ਮੋਮੋਜ਼ ਵਿੱਚ ਕੋਲੀਫਾਰਮ ਬੈਕਟੀਰੀਆ ਵਧੀ ਮਾਤਰਾ ਵਿੱਚ ਮਿਲਦੇ ਹਨ।

ਇਹ ਬੈਕਟੀਰੀਆ ਡਾਇਰੀਆ ਅਤੇ ਪਾਚਣ ਦੀਆਂ ਹੋਰ ਸਮੱਸਿਆਵਾਂ ਪੈਦਾ ਕਰ ਸਕਦੇ ਹਨ।