ਭਾਰਤ ਦੇ ਵਿੱਚ ਜ਼ਿਆਦਾਤਰ ਲੋਕ ਨਾਸ਼ਤੇ 'ਚ ਚਾਹ-ਪਰਾਂਠਾ ਖਾਣਾ ਪਸੰਦ ਕਰਦੇ ਹਨ।

ਪਰ ਇਹ ਸੁਮੇਲ ਬਿਲਕੁਲ ਵੀ ਚੰਗਾ ਨਹੀਂ ਹੈ। ਆਓ ਜਾਣਦੇ ਹਾਂ ਇਸ ਨਾਲ ਹੋਣ ਵਾਲੇ ਨੁਕਸਾਨ ਬਾਰੇ।



ਚਾਹ ਤੇ ਪਰਾਂਠੇ 'ਚ ਕਾਰਬੋਹਾਈਡ੍ਰੇਟਸ ਤੇ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ।

ਜਦੋਂ ਇਹ ਤੁਹਾਡੇ ਪੇਟ 'ਚ ਜਾਂਦਾ ਹੈ ਤਾਂ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ।



ਕੈਫੀਨ ਤੁਹਾਡੇ ਲਈ ਬਿਲਕੁਲ ਵੀ ਚੰਗੀ ਨਹੀਂ ਹੈ। ਜੋ ਲੋਕ ਬਹੁਤ ਜ਼ਿਆਦਾ ਕੈਫੀਨ ਦੀ ਵਰਤੋਂ ਕਰਦੇ ਹਨ ਉਨ੍ਹਾਂ ਨੂੰ ਨੀਂਦ ਦੀਆਂ ਸਮੱਸਿਆਵਾਂ ਨਾਲ ਵੀ ਜੂਝਣਾ ਪੈਂਦਾ ਹੈ।

ਚਾਹ ਤੇ ਪਰਾਂਠੇ ਦੇ ਮਿਸ਼ਰਣ ਨਾਲ ਭਾਰ ਵਧ ਸਕਦਾ ਹੈ, ਕਿਉਂਕਿ ਇਸ ਵਿਚ ਕੈਲੋਰੀ ਜ਼ਿਆਦਾ ਹੁੰਦੀ ਹੈ।



ਜੋ ਲੋਕ ਨਿਯਮਤ ਰੂਪ 'ਚ ਚਾਹ ਤੇ ਪਰਾਂਠੇ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਭਾਰ ਦੀ ਸਮੱਸਿਆ ਨਾਲ ਕਾਫੀ ਜੂਝਣਾ ਪੈਂਦਾ ਹੈ।

ਕਿਉਂਕਿ ਪਰਾਂਠਾ ਤੁਹਾਡਾ ਭਾਰ ਵਧਾਉਣ ਦਾ ਕੰਮ ਕਰਦਾ ਹੈ।

ਕਿਉਂਕਿ ਪਰਾਂਠਾ ਤੁਹਾਡਾ ਭਾਰ ਵਧਾਉਣ ਦਾ ਕੰਮ ਕਰਦਾ ਹੈ।

ਚਾਹ ਤੇ ਪਰਾਂਠੇ ਦੇ ਮਿਸ਼ਰਨ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਦਾ ਲਗਾਤਾਰ ਸੇਵਨ ਕਰਨ ਨਾਲ ਤੁਹਾਨੂੰ ਐਸੀਡਿਟੀ, ਗੈਸ ਤੇ ਪੇਟ ਦਰਦ ਦੀ ਸ਼ਿਕਾਇਤ ਹੋਣ ਲੱਗਦੀ ਹੈ।

ਚਾਹ ਤੇ ਪਰਾਂਠੇ ਦਾ ਮਿਸ਼ਰਣ ਦੰਦਾਂ ਤੇ ਹੱਡੀਆਂ ਲਈ ਬਹੁਤ ਖਤਰਨਾਕ ਹੁੰਦਾ ਹੈ। ਇਹ ਤੁਹਾਡੇ ਸਰੀਰ 'ਚ ਸਮੱਸਿਆਵਾਂ ਪੈਦਾ ਕਰ ਸਕਦਾ ਹੈ।



ਇਸ ਲਈ ਦੋਵਾਂ ਦਾ ਇਕੱਠੇ ਸੇਵਨ ਨਹੀਂ ਕਰਨਾ ਚਾਹੀਦਾ।