ਸਿਹਤ ਮਾਹਿਰ ਚਾਹ ਪੀਣ ਵਾਲਿਆਂ ਨੂੰ ਸਮੇਂ-ਸਮੇਂ ਉਤੇ ਸਾਵਧਾਨ ਕਰਦੇ ਰਹਿੰਦੇ ਹਨ ਅਤੇ ਚਾਹ ਦੇ ਫਾਇਦੇ-ਨੁਕਸਾਨ ਗਿਣਵਾਉਂਦੇ ਹਨ



ICMR-ਨੈਸ਼ਨਲ ਇੰਸਟੀਚਿਊਟ ਆਫ਼ ਨਿਊਟ੍ਰੀਸ਼ਨ ਦੁਆਰਾ ਖੁਰਾਕ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿੱਚ ਚਾਹ ਬਾਰੇ ਦੋ ਅਜਿਹੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ



ਜੋ ਇੱਕ ਪਾਸੇ ਚਾਹ ਪ੍ਰੇਮੀਆਂ ਨੂੰ ਹੈਰਾਨ ਕਰ ਸਕਦੀ ਹੈ, ਉੱਥੇ ਹੀ ਦੂਜੇ ਪਾਸੇ ਦੁੱਧ ਤੋਂ ਬਿਨਾਂ ਚਾਹ ਪੀਣ ਵਾਲੇ ਲੋਕ ਜ਼ਰੂਰ ਖੁਸ਼ ਹੋਣਗੇ ਅਤੇ ਦੂਜਿਆਂ ਨੂੰ ਵੀ ਇਸ ਦੀ ਸਿਫ਼ਾਰਸ਼ ਕਰਦੇ ਨਜ਼ਰ ਆਉਣਗੇ।



ਦਿਸ਼ਾ-ਨਿਰਦੇਸ਼ਾਂ ‘ਚ ਅੱਗੇ ਕਿਹਾ ਗਿਆ ਹੈ ਕਿ ਚਾਹ ‘ਚ ਕੈਫੀਨ ਅਤੇ ਟੈਨਿਨ ਵਰਗੇ ਖਤਰਨਾਕ ਤੱਤਾਂ ਤੋਂ ਇਲਾਵਾ ਚੰਗੀਆਂ ਅਤੇ ਫਾਇਦੇਮੰਦ ਚੀਜ਼ਾਂ ਵੀ ਹੁੰਦੀਆਂ ਹਨ



ਪਰ ਇਨ੍ਹਾਂ ਦੇ ਫਾਇਦੇ ਉਦੋਂ ਹੀ ਹੁੰਦੇ ਹਨ ਜਦੋਂ ਤੁਸੀਂ ਬਲੈਕ ਜਾਂ ਗ੍ਰੀਨ ਟੀ ਪੀਂਦੇ ਹੋ।



ਜੇਕਰ ਤੁਸੀਂ ਚਾਹ ‘ਚ ਦੁੱਧ ਮਿਲਾ ਕੇ ਜਾਂ ਦੁੱਧ ਦੇ ਨਾਲ ਚਾਹ ਪੀਂਦੇ ਹੋ ਤਾਂ ਤੁਹਾਨੂੰ ਇਹ ਫਾਇਦੇ ਨਹੀਂ ਮਿਲਣਗੇ।



ਕਈ ਡਾਇਟੀਸ਼ੀਅਨ ਕਹਿੰਦੇ ਹਨ ਕਿ ਦੁੱਧ ਦੇ ਨਾਲ ਚਾਹ ਪੀਣ ਨਾਲ ਐਸੀਡਿਟੀ, ਪੇਟ ਵਿੱਚ ਐਸਿਡ ਬਣਨਾ, ਬਦਹਜ਼ਮੀ ਅਤੇ ਭੁੱਖ ਨਾ ਲੱਗਣਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।



ਖਾਣਾ ਖਾਣ ਤੋਂ ਤੁਰੰਤ ਬਾਅਦ ਚਾਹ ਪੀਣ ਨਾਲ ਤੁਹਾਡੇ ਸਰੀਰ ਨੂੰ ਤੁਹਾਡੇ ਭੋਜਨ ਦੇ ਪੌਸ਼ਟਿਕ ਤੱਤ ਨਹੀਂ ਮਿਲਣਗੇ।



ਇਸ ਤੋਂ ਇਲਾਵਾ ਚਾਹ ‘ਚ ਟੈਨਿਨ ਵੀ ਹੁੰਦਾ ਹੈ, ਜੋ ਸਰੀਰ ‘ਚ ਆਇਰਨ ਨੂੰ ਸੋਖਣ ਤੋਂ ਰੋਕਦਾ ਹੈ।
ਜੇ ਚਾਹ ਜ਼ਿਆਦਾ ਮਾਤਰਾ ਵਿਚ ਲੈ ਰਹੇ ਹੋ ਤਾਂ ਤੁਹਾਡੇ ਸਰੀਰ ਵਿਚ ਆਇਰਨ ਬਰਕਰਾਰ ਨਹੀਂ ਰਹੇਗਾ।



ਇਸ ਤੋਂ ਇਲਾਵਾ ਦਿਸ਼ਾ-ਨਿਰਦੇਸ਼ਾਂ ‘ਚ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਬਲੈਕ ਜਾਂ ਗ੍ਰੀਨ ਟੀ ਪੀ ਰਹੇ ਹੋ ਤਾਂ ਇਸ ਦੀ ਮਾਤਰਾ ਵੀ ਸੀਮਤ ਹੋਣੀ ਚਾਹੀਦੀ ਹੈ।
ਰੋਜ਼ਾਨਾ ਇੱਕ ਜਾਂ ਵੱਧ ਤੋਂ ਵੱਧ ਦੋ ਕੱਪ ਪੀਣਾ ਨੁਕਸਾਨਦੇਹ ਹੋ ਸਕਦਾ ਹੈ।