ਟਮਾਟਰ ਸਾਡੀ ਸਿਹਤ ਲਈ ਫਾਇਦੇਮੰਦ ਮੰਨੇ ਜਾਂਦੇ ਹਨ। ਇਨ੍ਹਾਂ ਵਿੱਚ ਵਿਟਾਮਿਨ ਸੀ, ਪੋਟਾਸ਼ੀਅਮ, ਫਾਈਬਰ ਅਤੇ ਐਂਟੀਓਕਸੀਡੈਂਟ ਮਿਲਦੇ ਹਨ ਜੋ ਸਰੀਰ ਲਈ ਲਾਭਕਾਰੀ ਹਨ। ਪਰ ਕੁਝ ਲੋਕਾਂ ਲਈ ਟਮਾਟਰ ਖਾਣਾ ਨੁਕਸਾਨਦਾਇਕ ਵੀ ਹੋ ਸਕਦਾ ਹੈ।

ਟਮਾਟਰ ਵਿੱਚ ਮੌਜੂਦ ਹਿਸਟਾਮਾਈਨ ਨਾਂ ਦਾ ਤੱਤ ਚਮੜੀ ਦੀ ਬਿਮਾਰੀ ਜਿਵੇਂ ਐਗਜ਼ੀਮਾ ਨੂੰ ਵਧਾ ਸਕਦਾ ਹੈ। ਜੇ ਟਮਾਟਰ ਖਾਣ ਤੋਂ ਬਾਅਦ ਇਹ ਲੱਛਣ ਆਉਣ, ਤਾਂ ਟਮਾਟਰ ਨਹੀਂ ਖਾਣਾ ਚਾਹੀਦਾ।

ਜਿਨ੍ਹਾਂ ਨੂੰ ਗਠੀਆ ਜਾਂ ਰੂਮੈਟਾਇਡ ਆਰਥਰਾਈਟਿਸ ਦੀ ਸਮੱਸਿਆ ਹੈ, ਉਨ੍ਹਾਂ ਨੂੰ ਟਮਾਟਰ ਘੱਟ ਖਾਣਾ ਚਾਹੀਦਾ ਹੈ। ਕਈ ਵਾਰੀ ਟਮਾਟਰ ਖਾਣ ਨਾਲ ਜੋੜਾਂ ਵਿੱਚ ਦਰਦ ਤੇ ਅਕੜਾਅ ਹੋ ਸਕਦਾ ਹੈ।

ਜਿਨ੍ਹਾਂ ਨੂੰ ਗੈਸ, ਐਸਿਡ ਰਿਫਲਕਸ ਜਾਂ ਪੇਟ ਵਿੱਚ ਜਲਨ ਦੀ ਸਮੱਸਿਆ ਹੈ, ਉਨ੍ਹਾਂ ਨੂੰ ਟਮਾਟਰ ਘੱਟ ਜਾਂ ਨਾ ਹੀ ਖਾਣਾ ਚਾਹੀਦਾ ਹੈ। ਖਾਲੀ ਪੇਟ ਟਮਾਟਰ ਖਾਣ ਨਾਲ ਇਹ ਸਮੱਸਿਆ ਹੋਰ ਵੱਧ ਸਕਦੀ ਹੈ।