ਅੱਜ ਦੇ ਸਮੇਂ ਵਿੱਚ ਮੋਬਾਈਲ ਜਾਂ ਸਮਾਰਟਫੋਨ ਸਾਡੀ ਬਹੁਤ ਅਹਿਮ ਜ਼ਰੂਰਤ ਬਣ ਗਿਆ ਹੈ। ਬਹੁਤ ਸਾਰੇ ਲੋਕ ਅਜਿਹੇ ਨੇ ਜੋ ਫੋਨ ਤੋਂ ਬਿਨਾਂ ਰਹਿਣ ਬਾਰੇ ਸੋਚ ਵੀ ਨਹੀਂ ਸਕਦੇ



ਪਰ ਇਹ ਵੀ ਸੱਚ ਹੈ ਕਿ ਮੋਬਾਈਲ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ



ਮੋਬਾਈਲ ਫੋਨ ਦੇ ਕਾਰਨ, ਜੀਵਨ ਸ਼ੈਲੀ ਨਾਲ ਸਬੰਧਤ ਕਈ ਬਿਮਾਰੀਆਂ ਲੋਕਾਂ ਵਿੱਚ ਤੇਜ਼ੀ ਨਾਲ ਵਧ ਰਹੀਆਂ ਹਨ, ਜਿਸ ਦਾ ਕਾਰਨ ਤਕਨਾਲੋਜੀ ਦੀ ਦੁਰਵਰਤੋਂ ਹੈ



ਸਪਾਈਨਲ ਸਰਜਨਾਂ ਦੇ ਅਨੁਸਾਰ, ਸਮਾਰਟਫੋਨ 'ਤੇ ਪੋਸਟਾਂ ਨੂੰ ਦੇਖਣ ਤੇ ਸਕ੍ਰੋਲ ਕਰਦੇ ਸਮੇਂ ਸਿਰ ਤੇ ਗਰਦਨ ਨੂੰ ਝੁਕ ਕੇ ਰੱਖਣ ਨਾਲ ਗਰਦਨ 'ਤੇ ਬਹੁਤ ਦਬਾਅ ਪੈਂਦਾ ਹੈ।



ਜੇਕਰ ਅਜਿਹੀ ਸਥਿਤੀ ਜ਼ਿਆਦਾ ਦੇਰ ਤੱਕ ਬਣੀ ਰਹੇ ਤਾਂ ਗਰਦਨ ਦੀਆਂ ਮਾਸਪੇਸ਼ੀਆਂ 'ਚ ਸੋਜ ਤੇ ਖਿਚਾਅ ਜਿਹਾ ਰਹਿੰਦਾ ਹੈ ਤੇ ਇਸ ਸਥਿਤੀ ਨੂੰ ਟੈਕਸਟ ਨੈਕ ਕਿਹਾ ਜਾਂਦਾ ਹੈ



ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਭਰ ਵਿੱਚ ਬਹੁਤ ਜ਼ਿਆਦਾ ਔਨਲਾਈਨ ਗੇਮਿੰਗ ਨੂੰ ਮਾਨਸਿਕ ਬਿਮਾਰੀ ਮੰਨਿਆ ਹੈ



ਗੇਮਿੰਗ ਡਿਸਆਰਡਰ ਤੋਂ ਪੀੜਤ ਜ਼ਿਆਦਾਤਰ ਲੋਕ ਆਪਣੇ ਰੋਜ਼ਾਨਾ ਦੇ ਕੰਮ ਨਾਲੋਂ ਵੀਡੀਓ ਗੇਮਾਂ ਨੂੰ ਤਰਜੀਹ ਦਿੰਦੇ ਹਨ। ਗੇਮਿੰਗ ਡਿਸਆਰਡਰ ਤੋਂ ਪੀੜਤ ਵਿਅਕਤੀ ਨੂੰ ਨੀਂਦ ਨਹੀਂ ਆਉਂਦੀ ਤੇ ਉਹ ਆਪਣੇ ਸਮਾਜਿਕ ਜੀਵਨ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੰਦਾ ਹੈ



2018 ਵਿੱਚ, ਨੋਮੋਫੋਬੀਆ ਨੂੰ ਕੈਮਬ੍ਰਿਜ ਡਿਕਸ਼ਨਰੀ ਦੇ ਵਰਡ ਆਫ਼ ਦ ਈਅਰ ਵਜੋਂ ਸਵੀਕਾਰ ਕੀਤਾ ਗਿਆ ਸੀ। ਇਹ ਅਜਿਹੀ ਸਥਿਤੀ ਹੈ ਜੋ ਲੰਬੇ ਸਮੇਂ ਤੱਕ ਮੋਬਾਈਲ ਦੀ ਵਰਤੋਂ ਕਰਨ 'ਤੇ ਪੈਦਾ ਹੁੰਦੀ ਹੈ



ਇੱਕ ਸਰਵੇਖਣ ਅਨੁਸਾਰ, ਲਗਭਗ 53 ਪ੍ਰਤੀਸ਼ਤ ਲੋਕ ਜੇਕਰ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਦੇ ਹਨ ਤਾਂ ਉਹ ਬੇਚੈਨ ਮਹਿਸੂਸ ਕਰਨ ਲੱਗਦੇ ਹਨ ਤੇ ਅਤਿਅੰਤ ਸਥਿਤੀਆਂ ਵਿੱਚ, ਉਨ੍ਹਾਂ ਨੂੰ ਪੈਨਿਕ ਅਟੈਕ ਵੀ ਹੋ ਸਕਦਾ ਹੈ।



ਇਕ ਸਰਵੇਖਣ ਮੁਤਾਬਕ ਲਗਭਗ 43 ਫੀਸਦੀ ਸਮਾਰਟਫੋਨ ਯੂਜ਼ਰਸ ਨੇ ਮੋਬਾਇਲ ਦੀ ਵਰਤੋਂ ਕਰਦੇ ਸਮੇਂ ਆਪਣੇ ਅੰਗੂਠੇ 'ਚ ਦਰਦ ਦੀ ਸ਼ਿਕਾਇਤ ਕੀਤੀ



ਸਮਾਰਟਫੋਨ ਦੀ ਵਰਤੋਂ ਕਰਦੇ ਸਮੇਂ, ਅਸੀਂ ਸਵਾਈਪ ਅਤੇ ਟਾਈਪ ਕਰਨ ਲਈ ਆਪਣੀਆਂ ਉਂਗਲਾਂ ਅਤੇ ਹੱਥਾਂ ਦੀ ਵਰਤੋਂ ਕਰਦੇ ਹਾਂ, ਜਿਸ ਨਾਲ ਉਂਗਲਾਂ, ਗੁੱਟ ਅਤੇ ਕੂਹਣੀਆਂ ਵਿੱਚ ਦਰਦ, ਸੋਜ ਤੇ ਕੜਵੱਲ ਹੋ ਸਕਦੇ ਹਨ।



Thanks for Reading. UP NEXT

ਸਵੇਰ ਵੇਲੇ ਹੁੰਦੀ ਗਲੇ ‘ਚ ਖਰਾਸ਼ ਤਾਂ ਰਾਹਤ ਪਾਉਣ ਲਈ ਅਜ਼ਮਾਓ ਇਹ ਨੁਸਖੇ

View next story