ਗੁੱਸਾ ਆਉਣਾ ਸੁਣਨ ਵਿੱਚ ਛੋਟੀ ਜਿਹੀ ਗੱਲ ਲੱਗਦੀ ਹੈ



ਪਰ ਇਹ ਇੱਕ ਬਹੁਤ ਗੰਭੀਰ ਸਮੱਸਿਆ ਹੈ



ਜ਼ਿਆਦਾ ਗੁੱਸਾ ਆਉਣ ਨਾਲ ਤੁਹਾਡੀ ਮਾਨਸਿਕ ਸਥਿਤੀ 'ਤੇ ਵੀ ਅਸਰ ਪੈ ਸਕਦਾ ਹੈ



ਜੇਕਰ ਤੁਹਾਨੂੰ ਵੀ ਛੋਟੀ-ਛੋਟੀ ਗੱਲਾਂ 'ਤੇ ਗੁੱਸਾ ਆਉਂਦਾ ਹੈ



ਤਾਂ ਮੂਡ ਖਰਾਬ ਕੀਤਿਆਂ ਬਿਨਾਂ ਇਦਾਂ ਕਰੋ ਕੰਟਰੋਲ



ਜਦੋਂ ਵੀ ਗੁੱਸਾ ਆਵੇ, ਆਪਣੀਆਂ ਅੱਖਾਂ ਬੰਦ ਕਰੋ ਅਤੇ ਕੁਝ ਦੇਰ ਲਈ ਡੂੰਘੀ ਸਾਹ ਲਓ



ਜੇਕਰ ਤੁਸੀਂ ਗੁੱਸੇ ਵਿੱਚ ਹੋ ਤਾਂ ਥੋੜੀ ਦੇਰ ਲਈ ਆਪਣੇ ਆਪ ਨੂੰ ਇਕੱਲੇ ਰੱਖਣ ਦੀ ਕੋਸ਼ਿਸ਼ ਕਰੋ



ਚੰਗਾ ਸੰਗੀਤ ਸੁਣਨ ਨਾਲ ਤੁਹਾਡਾ ਧਿਆਨ ਹਟੇਗਾ ਅਤੇ ਗੁੱਸਾ ਵੀ ਘੱਟ ਹੋਵੇਗਾ



ਜੇਕਰ ਤੁਹਾਡਾ ਕੋਈ ਭਰੋਸੇਮੰਦ ਦੋਸਤ ਹੈ ਤਾਂ ਆਪਣੀਆਂ ਗੱਲਾਂ ਉਨ੍ਹਾਂ ਨਾਲ ਸਾਂਝੀਆਂ ਕਰੋ



ਇਸ ਤਰ੍ਹਾਂ ਤੁਸੀਂ ਗੁੱਸੇ 'ਤੇ ਕਾਬੂ ਪਾ ਸਕਦੇ ਹੋ