ਨਮਕ ਹਰ ਰਸੋਈ ਦੀ ਜ਼ਰੂਰੀ ਚੀਜ਼ ਹੈ, ਪਰ ਇਸ ਦੀ ਮਾਤਰਾ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਅਕਸਰ ਲੋਕ ਇਹ ਨਹੀਂ ਜਾਣਦੇ ਕਿ ਉਹ ਇੱਕ ਦਿਨ ਵਿੱਚ ਕਿੰਨਾ ਨਮਕ ਖਾ ਰਹੇ ਹਨ।

ਜੇ ਨਮਕ ਦੀ ਵਰਤੋਂ ਵੱਧ ਹੋ ਜਾਵੇ ਤਾਂ ਇਹ ਸਿਹਤ ਲਈ ਨੁਕਸਾਨਦਾਇਕ ਹੋ ਸਕਦੀ ਹੈ।

WHO ਅਨੁਸਾਰ ਇੱਕ ਵਿਅਕਤੀ ਨੂੰ ਹਰ ਰੋਜ਼ 5 ਗ੍ਰਾਮ ਤੋਂ ਵੱਧ ਨਮਕ ਨਹੀਂ ਖਾਣਾ ਚਾਹੀਦਾ। ਪਰ ਅਕਸਰ ਭਾਰਤੀ ਇਸ ਤੋ ਵੱਧ ਨਮਕ ਖਾ ਲੈਂਦੇ ਹਨ, ਜਿਸ ਕਾਰਨ ਦਿਲ ਦੇ ਦੌਰੇ, ਸਟ੍ਰੋਕ, ਬਲੱਡ ਪ੍ਰੈਸ਼ਰ ਤੇ ਗੁਰਦੇ ਦੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ।

ਚਿਪਸ, ਨਮਕੀਨ - ਸੁਆਦ ਵਧਾਉਣ ਲਈ ਇਨ੍ਹਾਂ ਵਿੱਚ ਜ਼ਿਆਦਾ ਨਮਕ ਪਾਇਆ ਜਾਂਦਾ ਹੈ।

ਖਾਣ ਲਈ ਤਿਆਰ ਸੂਪ ਅਤੇ ਸਾਸ - ਇਹਨਾਂ ਵਿੱਚ ਪ੍ਰੀਜ਼ਰਵੇਟਿਵ ਦੇ ਰੂਪ 'ਚ ਲੂਣ ਦੀ ਉੱਚ ਮਾਤਰਾ ਹੁੰਦੀ ਹੈ।

ਅਚਾਰ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਣ ਲਈ, ਉਨ੍ਹਾਂ 'ਚ ਬਹੁਤ ਸਾਰਾ ਨਮਕ ਵਰਤਿਆ ਜਾਂਦਾ ਹੈ। ਥੋੜ੍ਹੀ ਜਿਹੀ ਮਾਤਰਾ 'ਚ ਅਚਾਰ ਵੀ ਰੋਜ਼ਾਨਾ ਨਮਕ ਦੀ ਸੀਮਾ ਤੋਂ ਵੱਧ ਸਕਦਾ ਹੈ।

ਬਰੈੱਡ, ਬਿਸਕੁਟ, ਕੇਕ - ਸੁਆਦ ਅਤੇ ਬਣਤਰ ਲਈ ਇਨ੍ਹਾਂ 'ਚ ਨਮਕ ਮਿਲਾਇਆ ਜਾਂਦਾ ਹੈ।

ਪੀਜ਼ਾ ਬੇਸ ਅਤੇ ਬਨ - ਇਹਨਾਂ 'ਚ ਵੀ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

ਪੀਜ਼ਾ ਬੇਸ ਅਤੇ ਬਨ - ਇਹਨਾਂ 'ਚ ਵੀ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

ਸੌਸੇਜ, ਬੇਕਨ, ਹੈਮ - ਪ੍ਰੋਸੈਸਡ ਮੀਟ ਵਿੱਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

ਸੌਸੇਜ, ਬੇਕਨ, ਹੈਮ - ਪ੍ਰੋਸੈਸਡ ਮੀਟ ਵਿੱਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

ਤਾਜ਼ੇ ਫਲ ਤੇ ਸਬਜ਼ੀਆਂ ਰੋਜ਼ ਖਾਓ। ਘਰੇਲੂ ਖਾਣਾ ਖਾਓ, ਬਾਹਰ ਦਾ ਤਿਆਰ ਕੀਤਾ ਖਾਣਾ ਘੱਟ ਖਾਓ।