ਇਦਾਂ ਦਾ ਦਰਦ ਹੋਵੇ, ਤਾਂ ਸਮਝ ਜਾਓ ਹਾਰਟ ਅਟੈਕ ਦਾ ਖਤਰਾ ਛਾਤੀ ਵਿੱਚ ਦਰਦ ਅਤੇ ਸਾੜ ਹਾਰਟ ਅਟੈਕ ਦੇ ਸਭ ਤੋਂ ਆਮ ਲੱਛਣਾ ਵਿਚੋਂ ਇੱਕ ਹੈ ਜਦੋਂ ਦਿਲ ਦੀਆਂ ਮਾਂਸਪੇਸ਼ੀਆਂ ਦੇ ਹਿੱਸੇ ਨੂੰ ਪੂਰੀ ਤਰ੍ਹਾਂ ਖੂਨ ਨਹੀਂ ਮਿਲ ਪਾਉਂਦਾ ਹੈ ਤਾਂ ਹਾਰਟ ਅਟੈਕ ਦਾ ਖਤਰਾ ਰਹਿੰਦਾ ਹੈ ਕੋਰੋਨਰੀ ਆਰਟਰੀ ਡਿਜ਼ਿਜ਼ ਹਾਰਟ ਅਟੈਕ ਦਾ ਮੁੱਖ ਕਾਰਨ ਹੁੰਦਾ ਹੈ ਛਾਤੀ ਦਾ ਦਰਦ ਅਤੇ ਮਸਲਸ ਦਾ ਦਰਦ ਹਾਰਟ ਅਟੈਕ ਦਾ ਕਾਰਨ ਹੋ ਸਕਦਾ ਹੈ ਛਾਤੀ ਦੇ ਵਿੱਚ ਜਾਂ ਖੱਬੇ ਪਾਸੇ ਬਹੁਤ ਤੇਜ਼ ਦਰਦ ਹੋਣਾ ਵੀ ਹਾਰਟ ਅਟੈਕ ਦਾ ਸਿਗਨਲ ਹੁੰਦਾ ਹੈ ਛਾਤੀ ਵਿੱਚ ਜਕੜਨ ਮਹਿਸੂਸ ਹੋਵੇ ਤਾਂ ਹਾਰਟ ਅਟੈਕ ਦਾ ਸੰਕੇਤ ਹੋ ਸਕਦਾ ਹੈ ਦਰਦ, ਜਿਹੜਾ ਛਾਤੀ ਤੋਂ ਸ਼ੁਰੂ ਹੋ ਕੇ ਧੌਣ, ਜਬਾੜੇ, ਮੋਢੇ ਜਾਂ ਹੱਥਾਂ ਤੱਕ ਫੈਲਦਾ ਹੈ, ਤਾਂ ਵੀ ਹਾਰਟ ਅਟੈਕ ਹੋ ਸਕਦਾ ਹੈ ਇਸ ਦੇ ਹੋਰ ਲੱਛਣ ਸਾਹ ਲੈਣ ਵਿੱਚ ਤਕਲੀਫ, ਪਸੀਨਾ ਆਉਣਾ, ਚੱਕਰ ਆਉਣਾ ਅਤੇ ਮਤਲੀ ਜਾਂ ਉਲਟੀ ਵੀ ਹੈ ਹਾਰਟ ਦਾ ਦਰਦ ਰੁੱਕ-ਰੁੱਕ ਕੇ ਹੁੰਦਾ ਹੈ ਅਤੇ 10 ਮਿੰਟ ਤੋਂ ਜ਼ਿਆਦਾ ਦੇਰ ਤੱਕ ਰਹਿੰਦਾ ਹੈ