ਹਾਈ ਬਲੈਡ ਪ੍ਰੈਸ਼ਰ, ਜਿਸ ਨੂੰ ਹਾਈਪਰਟੈਂਸ਼ਨ ਵੀ ਕਿਹਾ ਜਾਂਦਾ ਹੈ, ਅੱਜਕੱਲ੍ਹ ਇੱਕ ਆਮ ਸਮੱਸਿਆ ਬਣ ਗਈ ਹੈ।

ਕੁੱਝ ਕੁਦਰਤੀ ਹਰਬਸ ਵੀ ਹਨ, ਜੋ ਬਲੈਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਸਾਬਤ ਹੋ ਸਕਦੇ ਹਨ।



ਲੱਸਣ ਵਿੱਚ ਐਲਿਸਿਨ ਕੰਪਾਉਂਡ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।

ਲੱਸਣ ਵਿੱਚ ਐਲਿਸਿਨ ਕੰਪਾਉਂਡ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।

ਇਹ ਬਲੱਡ ਵੇਸਲਸ ਨੂੰ ਰਿਲੈਕਸ ਕਰਕੇ ਬਲੱਡ ਸਰਕੁਲੇਸ਼ਨ ਨੂੰ ਬਿਹਤਰ ਬਣਾਉਂਦਾ ਹੈ।



ਰੋਜ਼ਾਨਾ ਕੱਚੇ ਲਸਣ ਦੀਆਂ 2-3 ਕਲੀਆਂ ਖਾਣ ਨਾਲ ਹਾਈ BP ਨੂੰ ਕੰਟਰੋਲ ਕਰਨ 'ਚ ਮਦਦ ਮਿਲ ਸਕਦੀ ਹੈ।

ਤੁਲਸੀ ਵਿੱਚ ਐਂਟੀਆਕਸੀਡੈਂਟ ਤੇ ਐਂਟੀ-ਇੰਫਲੇਮੈਟਰੀ ਗੁਣ ਹੁੰਦਾ ਹੈ, ਜੋ ਬਲੈਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।



ਤੁਲਸੀ ਵਿੱਚ ਯੂਜੇਨਲ ਨਾਂ ਦਾ ਤੱਤ ਹੁੰਦਾ ਹੈ, ਜੋ ਬਲੱਡ ਵੇਸਲਸ ਨੂੰ ਰਿਲੈਕਸ ਕਰਕੇ BP ਨੂੰ ਕੰਟਰੋਲ ਕਰਦਾ ਹੈ।

ਰੋਜ਼ਾਨਾ 4-5 ਤੁਲਸੀ ਦੇ ਪੱਤੇ ਚਬਾਉਣ ਜਾਂ ਤੁਲਸੀ ਦੀ ਚਾਹ ਪੀਣ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲ ਸਕਦੀ ਹੈ।



ਅਸ਼ਗੰਧਾ ਇੱਕ ਮਸ਼ਹੂਰ ਆਯੁਰਵੇਦਿਕ ਜੜੀ ਬੂਟੀ ਹੈ, ਜੋ ਤਣਾਅ ਅਤੇ ਚਿੰਤਾ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ।

ਤਣਾਅ ਹਾਈ ਬਲੱਡ ਪ੍ਰੈਸ਼ਰ ਦਾ ਇੱਕ ਅਹਿਮ ਕਾਰਨ ਹੋ ਸਕਦਾ ਹੈ। ਅਸ਼ਵਗੰਧਾ 'ਚ ਮੌਜੂਦ ਐਡਾਪਟੋਜੇਨਿਕ ਗੁਣ ਤਣਾਅ ਨੂੰ ਘੱਟ ਕਰਦਾ ਹੈ ਤੇ BP ਨੂੰ ਸਥਿਰ ਕਰਨ 'ਚ ਮਦਦ ਕਰਦਾ ਹੈ।

ਅਜਵਾਇਣ ਦੇ ਬੀਜਾਂ ਵਿੱਚ ਫਾਈਬਰ, ਕੈਲਸ਼ੀਅਮ ਤੇ ਐਂਟੀਆਕਸੀਡੈਂਟਸ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦੇ ਹਨ।



ਅਜਵਾਇਣ 'ਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸਰੀਰ ਵਿੱਚ ਸੋਡੀਅਮ ਲੈਵਲ ਨੂੰ ਸੰਤੁਲਿਤ ਕਰਦਾ ਹੈ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ।