ਕਿਤੇ ਤੁਹਾਨੂੰ ਵੀ ਦੁੱਧ ਤੋਂ ਐਲਰਜੀ ਤਾਂ ਨਹੀਂ, ਇਹ ਹੋ ਸਕਦੇ ਲੱਛਣ

ਕਈ ਲੋਕਾਂ ਨੂੰ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਤੋਂ ਐਲਰਜੀ ਹੁੰਦੀ ਹੈ, ਇਸ ਨੂੰ ਲੈਕਟੋਜ਼ ਇੰਟਾਲਰੈਂਸ ਕਿਹਾ ਜਾਂਦਾ ਹੈ

ਲੈਕਟੋਜ ਇੰਟਾਲਰੈਂਸ ਹੋਣਾ ਆਮ ਗੱਲ ਹੈ ਪਰ ਕਈ ਵਾਰ ਲੋਕਾਂ ਨੂੰ ਸਾਲਾਂ ਤੱਕ ਪਤਾ ਨਹੀਂ ਲੱਗ ਪਾਉਂਦਾ ਕਿ ਉਨ੍ਹਾਂ ਨੂੰ ਲੈਕਟੋਜ਼ ਇੰਟਾਲਰੈਂਸ ਹੈ

ਲੈਕਟੋਜ ਇੰਟਾਲਰੈਂਸ ਹੋਣਾ ਆਮ ਗੱਲ ਹੈ ਪਰ ਕਈ ਵਾਰ ਲੋਕਾਂ ਨੂੰ ਸਾਲਾਂ ਤੱਕ ਪਤਾ ਨਹੀਂ ਲੱਗ ਪਾਉਂਦਾ ਕਿ ਉਨ੍ਹਾਂ ਨੂੰ ਲੈਕਟੋਜ਼ ਇੰਟਾਲਰੈਂਸ ਹੈ

ਲੈਕਟੋਜ਼ ਇੰਟਾਲਰੈਂਸ ਹੋਣ 'ਤੇ ਜੇਕਰ ਕੋਈ ਦੁੱਧ ਜਾਂ ਦੁੱਧ ਨਾਲ ਬਣੀਆਂ ਚੀਜ਼ਾਂ ਖਾਂਦਾ ਹੈ ਤਾਂ ਉਸ ਵਿੱਚ ਆਹ ਲੱਛਣ ਨਜ਼ਰ ਆ ਸਕਦੇ ਹਨ



ਲੈਕਟੋਜ਼ ਇੰਟਾਲਰੈਂਸ ਦਾ ਵੱਡਾ ਸੰਕੇਤ ਹੈ ਬਲੋਟਿੰਗ ਹੋਣਾ, ਦੁੱਧ, ਦਹੀਂ, ਪਨੀਰ ਆਦਿ ਦਾ ਸੇਵਨ ਕਰਦਿਆਂ ਹੀ ਪੇਟ ਫੁੱਲਣ ਲੱਗ ਜਾਂਦਾ ਹੈ



ਅਜਿਹਾ ਇਸ ਕਰਕੇ ਹੁੰਦਾ ਹੈ ਕਿਉਂਕਿ ਸਰੀਰ ਲੈਕਟੋਜ ਨੂੰ ਪਚਾ ਨਹੀਂ ਪਾਉਂਦਾ ਹੈ, ਜਿਸ ਕਰਕੇ ਇਹ ਕੋਲਨ ਵਿੱਚ ਫਰਮੇਂਟ ਹੋਣ ਲੱਗ ਜਾਂਦਾ ਹੈ ਇਸ ਨਾਲ ਪੇਟ ਵਿੱਚ ਬਹੁਤ ਗੈਸ ਬਣਦੀ ਹੈ



ਦੁੱਧ ਵਾਲੀਆਂ ਚੀਜ਼ਾਂ ਖਾਣ ਨਾਲ ਲੂਜ਼ ਮੋਸ਼ਨ ਲੱਗ ਸਕਦੇ ਹਨ



ਅਜਿਹੇ ਲੋਕਾਂ ਨੂੰ ਡੇਅਰੀ ਪ੍ਰੋਡਕਟਸ ਦਾ ਸੇਵਨ ਕਰਨ ਨਾਲ ਪੇਟ ਵਿੱਚ ਕ੍ਰੈਂਪਸ ਉੱਠ ਸਕਦੇ ਹਨ



ਅਜਿਹੇ ਲੋਕਾਂ ਨੂੰ ਦੁੱਧ ਪੀਣ ਤੋਂ ਬਾਅਦ ਪੇਟ ਵਿੱਚ ਗੁੜਗੁੜ ਹੋਣੀ ਸ਼ੁਰੂ ਹੋ ਜਾਂਦੀ ਹੈ



ਸਕਿਨ 'ਤੇ ਰੈਸ਼ਿਸ ਜਾਂ ਲਾਲ ਚਕਤੇ ਹੋ ਸਕਦੇ ਹਨ, ਜਿਨ੍ਹਾਂ ਵਿੱਚ ਖਾਜ ਅਤੇ ਜਲਨ ਮਹਿਸੂਸ ਹੋ ਸਕਦੀ ਹੈ