ਦੁੱਧ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ, ਪਰ ਹਰ ਕਿਸੇ ਲਈ ਇਹ ਲਾਭਕਾਰੀ ਨਹੀਂ ਹੁੰਦਾ। ਕੁਝ ਲੋਕਾਂ ਵਿੱਚ ਦੁੱਧ ਪੀਣ ਨਾਲ ਪਾਚਣ ਸੰਬੰਧੀ ਸਮੱਸਿਆਵਾਂ, ਐਲਰਜੀ ਜਾਂ ਹੋਰ ਦਿੱਕਤਾਂ ਪੈਦਾ ਹੋ ਸਕਦੀਆਂ ਹਨ।

ਖਾਸ ਕਰਕੇ ਲੈਕਟੋਜ਼ ਇੰਟੋਲਰੈਂਸ, ਦੁੱਧ ਨਾਲ ਐਲਰਜੀ ਜਾਂ ਕੁਝ ਬਿਮਾਰੀਆਂ ਨਾਲ ਪੀੜਤ ਲੋਕਾਂ ਨੂੰ ਦੁੱਧ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਜਿਹੇ ਲੋਕ ਜੇ ਨਿਯਮਿਤ ਤੌਰ ‘ਤੇ ਦੁੱਧ ਪੀਂਦੇ ਹਨ ਤਾਂ ਸਿਹਤ ‘ਤੇ ਮਾੜਾ ਅਸਰ ਪੈ ਸਕਦਾ ਹੈ।

ਪੇਟ ਦਰਦ, ਗੈਸ, ਮੁਹਾਂਸੇ, ਸਾਹ ਦੀਆਂ ਸਮੱਸਿਆਵਾਂ ਜਾਂ ਵੱਡੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ।

ਲੈਕਟੋਜ਼ ਇੰਟਾਲਰੈਂਟ ਲੋਕ — ਦੁੱਧ ਵਿੱਚ ਲੈਕਟੋਜ਼ ਨੂੰ ਪਚਾ ਨਹੀਂ ਸਕਦੇ, ਪੇਟ ਦਰਦ, ਗੈਸ, ਬਲੋਟਿੰਗ ਅਤੇ ਦਸਤ ਹੋ ਸਕਦੇ ਹਨ।

ਦੁੱਧ ਦੀ ਐਲਰਜੀ ਵਾਲੇ — ਪ੍ਰੋਟੀਨ ਨਾਲ ਐਲਰਜੀ ਕਾਰਨ ਚਮੜੀ ਉੱਤੇ ਰੈਸ਼ਿਜ਼, ਉਲਟੀਆਂ, ਸਾਹ ਲੈਣ ਵਿੱਚ ਤਕਲੀਫ਼ ਜਾਂ ਐਨਾਫਾਈਲੈਕਸਿਸ ਵਰਗੀ ਗੰਭੀਰ ਹਾਲਤ ਹੋ ਸਕਦੀ ਹੈ।

ਮੁਹਾਸੇ ਜਾਂ ਐਕਨੇ ਵਾਲੇ — ਦੁੱਧ ਵਿੱਚ ਹਾਰਮੋਨਜ਼ ਫਿਣਸੀਆਂ ਵਧਾ ਸਕਦੇ ਹਨ, ਖਾਸ ਕਰਕੇ ਸੰਵੇਦਨਸ਼ੀਲ ਚਮੜੀ ਵਾਲਿਆਂ ਨੂੰ ਨੁਕਸਾਨ।

ਪ੍ਰੋਸਟੇਟ ਕੈਂਸਰ ਦੇ ਖਤਰੇ ਵਾਲੇ ਪੁਰਸ਼ — ਵੱਧ ਦੁੱਧ ਪੀਣ ਨਾਲ ਪ੍ਰੋਸਟੇਟ ਕੈਂਸਰ ਦਾ ਜੋਖਮ ਵਧ ਸਕਦਾ ਹੈ।

ਉੱਚ ਕੋਲੈਸਟ੍ਰੋਲ ਜਾਂ ਦਿਲ ਦੇ ਮਰੀਜ਼ — ਫੁੱਲ ਕ੍ਰੀਮ ਦੁੱਧ ਵਿੱਚ ਸੈਚੁਰੇਟਿਡ ਫੈਟ ਕਾਰਨ ਕੋਲੈਸਟ੍ਰੋਲ ਵਧਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ।

ਐਸਿਡਿਟੀ ਜਾਂ ਗੈਸਟ੍ਰਿਕ ਵਾਲੇ — ਦੁੱਧ ਪੀਣ ਨਾਲ ਐਸਿਡ ਰਿਫਲੱਕਸ ਵਧ ਸਕਦਾ ਹੈ, ਛਾਤੀ ਵਿੱਚ ਜਲਨ ਅਤੇ ਬੇਚੈਨੀ ਹੁੰਦੀ ਹੈ।

ਸਾਈਨਸ ਜਾਂ ਨੱਕ ਬੰਦ ਹੋਣ ਵਾਲੇ — ਦੁੱਧ ਨਾਲ ਬਲਗ਼ਮ ਵਧਦੀ ਹੈ, ਸਾਈਨਸ ਅਤੇ ਨੱਕ ਦੀ ਬੰਦੀ ਵਧ ਸਕਦੀ ਹੈ।

ਮੋਟਾਪੇ ਤੋਂ ਪੀੜਤ — ਵੱਧ ਕੈਲੋਰੀ ਵਾਲਾ ਦੁੱਧ ਭਾਰ ਵਧਾ ਸਕਦਾ ਹੈ, ਖਾਸ ਕਰਕੇ ਰਾਤ ਨੂੰ ਪੀਣ ਨਾਲ।