ਗਾਜਰ ਵਿਟਾਮਿਨ, ਮਿਨਰਲ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ। ਇਸ ਨੂੰ ਸਲਾਦ, ਸਬਜ਼ੀ, ਸੂਪ ਜਾਂ ਜੂਸ ਕਿਸੇ ਵੀ ਤਰੀਕੇ ਨਾਲ ਖਾਧਾ ਜਾਵੇ, ਇਹ ਆਮ ਤੌਰ 'ਤੇ ਸਿਹਤ ਲਈ ਫਾਇਦੇਮੰਦ ਮੰਨੀ ਜਾਂਦੀ ਹੈ।

ਵਿਟਾਮਿਨ A ਅਤੇ ਬੀਟਾ ਕੈਰੋਟੀਨ ਦੀ ਵਧੀਆ ਮਾਤਰਾ ਕਾਰਨ ਇਹ ਅੱਖਾਂ, ਚਮੜੀ ਅਤੇ ਇਮਿਊਨਿਟੀ ਲਈ ਬਹੁਤ ਚੰਗੀ ਮੰਨੀ ਜਾਂਦੀ ਹੈ। ਪਰ ਡਾਕਟਰ ਕਹਿੰਦੇ ਹਨ ਕਿ ਗਾਜਰ ਹਰ ਕਿਸੇ ਲਈ ਇਕੋ ਜਿਹੀ ਲਾਹੇਵੰਦੀ ਨਹੀਂ ਹੁੰਦੀ—ਕੁਝ ਲੋਕਾਂ ਲਈ ਇਹ ਨੁਕਸਾਨ ਵੀ ਪੈਦਾ ਕਰ ਸਕਦੀ ਹੈ।

ਗਾਜਰ ਖਾਣ ਤੋਂ ਬਾਅਦ ਖੁਜਲੀ, ਸੋਜ, ਗਲੇ 'ਚ ਚੁਭਨ ਜਾਂ ਸਾਹ ਲੈਣ 'ਚ ਤਕਲੀਫ਼ ਹੋਵੇ ਤਾਂ ਗਾਜਰ ਬਿਲਕੁਲ ਨਾ ਖਾਓ।

ਗਾਜਰ 'ਚ ਕੁਦਰਤੀ ਸ਼ੂਗਰ ਕੁਝ ਵੱਧ ਹੁੰਦੀ ਹੈ। ਕੱਚੀ ਗਾਜਰ ਠੀਕ ਹੈ ਪਰ ਜ਼ਿਆਦਾ ਮਾਤਰਾ 'ਚ ਜਾਂ ਜੂਸ ਤੋਂ ਬਚੋ, ਕਿਉਂਕਿ ਇਸ ਨਾਲ ਸ਼ੂਗਰ ਤੁਰੰਤ ਵਧ ਸਕਦੀ ਹੈ।

ਗਾਜਰ 'ਚ ਆਕਸਲੇਟ ਹੁੰਦਾ ਹੈ, ਜੋ ਸਟੋਨ ਨੂੰ ਵਧਾ ਸਕਦਾ ਹੈ। ਇਸ ਲਈ ਅਜਿਹੇ ਮਰੀਜ਼ ਗਾਜਰ ਘੱਟ ਖਾਣ।

ਬਹੁਤ ਜ਼ਿਆਦਾ ਗਾਜਰ ਖਾਣ ਨਾਲ ਬੀਟਾ ਕੈਰੋਟੀਨ ਇਕੱਠਾ ਹੋ ਸਕਦਾ ਹੈ ਅਤੇ ਚਮੜੀ ਪੀਲੀ ਦਿੱਖ ਸਕਦੀ ਹੈ ਇਸ ਲਈ ਸੀਮਿਤ ਮਾਤਰਾ 'ਚ ਹੀ ਖਾਓ।

ਗਾਜਰ 'ਚ ਫਾਈਬਰ ਵੱਧ ਹੋਣ ਕਰਕੇ ਜ਼ਿਆਦਾ ਖਾਣ ਨਾਲ ਗੈਸ, ਭਾਰਾਪਣ, ਹਜ਼ਮ 'ਚ ਗੜਬੜ ਹੋ ਸਕਦੀ ਹੈ।

ਇਸ ਲਈ ਜੇਕਰ ਤੁਹਾਨੂੰ ਕੋਈ ਸਿਹਤ ਸੰਬੰਧੀ ਦਿੱਕਤ ਹੈ ਤਾਂ ਡਾਕਟਰ ਦੀ ਸਲਾਹ ਨਾਲ ਹੀ ਗਾਜਰ ਦਾ ਸੇਵਨ ਕਰੋ।