ਚੌਲ ਭਾਵੇਂ ਪੰਜਾਬੀ ਖੁਰਾਕ ਦਾ ਅਹਿਮ ਹਿੱਸਾ ਹਨ, ਪਰ ਹਰ ਕਿਸੇ ਲਈ ਇਹ ਸਿਹਤਮੰਦ ਨਹੀਂ ਹੁੰਦੇ। ਚੌਲਾਂ ਵਿੱਚ ਕਾਰਬੋਹਾਈਡਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਸ਼ੂਗਰ ਦੇ ਮਰੀਜ਼ਾਂ, ਮੋਟਾਪੇ ਨਾਲ ਪੀੜਤ ਲੋਕਾਂ ਅਤੇ ਹਾਰਟ ਦੀ ਬਿਮਾਰੀ ਵਾਲਿਆਂ ਨੂੰ ਨੁਕਸਾਨ ਹੋ ਸਕਦਾ ਹੈ।

ਸਫ਼ੇਦ ਚੌਲਾਂ ਦੀ ਬਜਾਏ ਭੂਰੇ ਚੌਲ (ਬ੍ਰਾਊਨ ਰਾਈਸ) ਜਾਂ ਮਿੱਲੇਟ ਖਾਣਾ ਹੋਰ ਜ਼ਿਆਦਾ ਪੋਸ਼ਟਿਕ ਹੁੰਦਾ ਹੈ। ਜੇਕਰ ਤੁਸੀਂ ਆਪਣਾ ਵਜ਼ਨ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਸਰੀਰ ਵਿੱਚ ਸ਼ੂਗਰ ਦਾ ਲੈਵਲ ਕੰਟਰੋਲ ਰੱਖਣਾ ਚਾਹੁੰਦੇ ਹੋ, ਤਾਂ ਚੌਲਾਂ ਦਾ ਸੇਵਨ ਸੋਚ-ਵਿਚਾਰ ਕੇ ਕਰਨਾ ਚਾਹੀਦਾ ਹੈ।

ਡਾਇਬਟੀਜ਼ ਰੋਗੀ: ਵ੍ਹਾਈਟ ਚਾਵਲ ਬਲਡ ਸ਼ੂਗਰ ਨੂੰ ਤੇਜ਼ ਵਧਾਉਂਦਾ ਹੈ ਅਤੇ ਟਾਈਪ 2 ਡਾਇਬਟੀਜ਼ ਦਾ ਖ਼ਤਰਾ ਵਧਾਉਂਦਾ ਹੈ।

ਪ੍ਰੀ-ਡਾਇਬਟੀਜ਼ ਵਾਲੇ ਲੋਕ: ਉੱਚ GI ਕਾਰਨ ਇੰਸੁਲਿਨ ਰੈਜ਼ਿਸਟੈਂਸ ਵਧ ਸਕਦੀ ਹੈ।

ਗਰਭਵਤੀ ਔਰਤਾਂ: ਆਰਸੈਨਿਕ ਕਾਰਨ ਬੱਚੇ ਦੇ ਵਿਕਾਸ ਨੂੰ ਨੁਕਸਾਨ, ਜਿਵੇਂ ਘੱਟ ਵਜ਼ਨ ਜਾਂ IQ ਵਿੱਚ ਕਮੀ।

ਛੋਟੇ ਬੱਚੇ ਅਤੇ ਬੱਚੇ: ਆਰਸੈਨਿਕ ਨਾਲ ਵਿਕਾਸਕ ਸਮੱਸਿਆਵਾਂ ਅਤੇ ਸਿੱਖਣ ਵਿੱਚ ਮੁਸ਼ਕਲ ਹੋ ਸਕਦੀ ਹੈ।

ਮੋਟਾਪੇ ਨਾਲ ਪੀੜਤ ਲੋਕ ਚਾਵਲ ਦਾ ਸੇਵਨ ਨਾ ਕਰਨ। ਇਸ ਤੋਂ ਇਲਾਵਾ ਜਿਨ੍ਹਾਂ ਦਾ ਹਾਰਟ ਕਮਜ਼ੋਰ ਹੈ ਜਾਂ ਕੋਲੇਸਟ੍ਰੋਲ ਵੱਧ ਹੈ।

ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਚੌਲ ਹਾਨੀਕਾਰਕ ਹੋ ਸਕਦੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਨੂੰ ਥਾਇਰਾਇਡ ਦੀ ਸਮੱਸਿਆ ਹੈ।

ਜੋ ਵਜ਼ਨ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਵੀ ਇਸ ਨੂੰ ਡਾਈਟ 'ਚ ਨਾ ਸ਼ਾਮਿਲ ਕਰਨ। ਗੈਸ ਜਾਂ ਐਸਿਡਿਟੀ ਵਾਲੇ ਲੋਕਾਂ ਨੂੰ ਵੀ ਘੱਟ ਖਾਣੇ ਚਾਹੀਦੇ ਹਨ।

ਰਾਤ ਸਮੇਂ ਚੌਲ ਖਾਣ ਵਾਲੇ ਲੋਕਾਂ ਵਿੱਚ ਚਰਬੀ ਵੱਧਣ ਦਾ ਖਤਰਾ ਰਹਿੰਦਾ ਹੈ।