ਇਨ੍ਹਾਂ ਲੋਕਾਂ ਦੇ ਵਾਲ ਛੇਤੀ ਹੋ ਜਾਂਦੇ ਚਿੱਟੇ
ਵਾਲ ਚਿੱਟੇ ਹੋਣਾ ਅੱਜਕੱਲ੍ਹ ਆਮ ਸਮੱਸਿਆ ਬਣ ਗਈ ਹੈ
ਅੱਜਕੱਲ੍ਹ ਛੋਟੀ ਉਮਰ ਦੇ ਬੱਚਿਆਂ ਦੇ ਵਾਲ ਵੀ ਚਿੱਟੇ ਹੋ ਜਾਂਦੇ ਹਨ
ਵਾਲਾਂ ਨੂੰ ਪੋਸ਼ਣ ਸਾਡੇ ਖਾਣਪੀਣ ਅਤੇ ਰਹਿਣ-ਸਹਿਣ ‘ਤੇ ਡਿਪੈਂਡ ਕਰਦਾ ਹੈ
ਦਰਅਸਲ, ਵਾਲ ਚਿੱਟੇ ਹੋਣ ਦਾ ਮੁੱਖ ਕਾਰਨ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀਂ ਹੋ ਸਕਦੀ ਹੈ
ਤਾਂ ਉੱਥੇ ਹੀ ਵਿਟਾਮਿਨ ਬੀ, ਆਇਰਨ, ਕੈਲਸ਼ੀਅਮ, ਕਾਪਰ ਅਤੇ ਫਾਲਿਕ ਐਸਿਡ ਦੀ ਕਮੀਂ ਹੋਣ ਨਾਲ ਵੀ ਵਾਲ ਚਿੱਟੇ ਹੋ ਜਾਂਦੇ ਹਨ
ਪ੍ਰੋਟੀਨ ਸਾਡੇ ਪੂਰੇ ਸਰੀਰ ਦੇ ਲਈ ਬਹੁਤ ਜ਼ਰੂਰੀ ਹੈ ਅਤੇ ਖਾਸ ਤੌਰ ਤੇ ਵਾਲਾਂ ਦੇ ਲਈ
ਜ਼ਿਆਦਾ ਤਣਾਅ ਲੈਣ ਵਾਲੇ ਲੋਕਾਂ ਵਿੱਚ ਵਾਲ ਚਿੱਟੇ ਹੋਣ ਵਰਗੀ ਸਮੱਸਿਆਵਾਂ ਜ਼ਿਆਦਾ ਹੁੰਦੀਆਂ ਹਨ
ਇਸ ਦੇ ਨਾਲ ਹੀ ਹਾਈਪੋਥਾਇਰਿਡੀਜ਼ਮ ਬਿਮਾਰੀ ਦੇ ਕਰਕੇ ਵੀ ਵਾਲ ਚਿੱਟੇ ਹੋ ਜਾਂਦੇ ਹਨ
ਦੱਸ ਦਈਏ ਕਿ ਪਿਟਯੂਟਰੀ ਜਾਂ ਥਾਇਰਾਇਡ ਗਲੈਂਡ ਦੀ ਬਿਮਾਰੀ ਵੀ ਵਾਲਾਂ ਨੂੰ ਜਲਦੀ ਚਿੱਟੇ ਕਰ ਸਕਦੇ ਹਨ