Corona and Heart Attack: ਸਿਹਤ ਮਾਹਿਰਾਂ ਨੇ ਕੋਰੋਨਾ ਦੌਰਾਨ ਕੋਵਿਡ-19 ਨਾਲ ਸੰਕਰਮਿਤ ਲੋਕਾਂ ਲਈ ਬੁੱਧਵਾਰ ਨੂੰ ਚੇਤਾਵਨੀ ਜਾਰੀ ਕੀਤੀ ਹੈ।



ਜਿਹੜੇ ਲੋਕ ਕੋਵਿਡ ਤੋਂ ਠੀਕ ਹੋਏ ਹਨ ਤੇ ਗੰਭੀਰ ਖੰਘ, ਖਰ੍ਹਵੀਂ ਆਵਾਜ਼, ਵਾਰ-ਵਾਰ ਗਲਾ ਸਾਫ਼ ਕਰਨ ਵਿੱਚ ਮੁਸ਼ਕਲ ਵਰਗੇ ਲੱਛਣਾਂ ਦਾ ਅਨੁਭਵ ਕਰ ਰਹੇ ਹਨ, ਉਨ੍ਹਾਂ ਨੂੰ ਦਿਲ ਦੇ ਦੌਰੇ ਜਾਂ ਸਟ੍ਰੋਕ ਦਾ ਖ਼ਤਰਾ ਹੋ ਸਕਦਾ ਹੈ।



ਸਾਊਥੈਂਪਟਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਸ ਵਿਸ਼ੇ 'ਤੇ ਆਪਣੀ ਖੋਜ ਵਿੱਚ ਦੱਸਿਆ ਕਿ ਅਜਿਹੇ ਲੱਛਣਾਂ ਵਾਲੇ ਮਰੀਜ਼ਾਂ ਵਿੱਚ ਬੈਰੋਰਿਫਲੈਕਸ ਸੈਂਸਟੀਵਿਟੀ



(ਬਲੱਡ ਪ੍ਰੈਸ਼ਰ ਵਿੱਚ ਤਬਦੀਲੀਆਂ ਕਾਰਨ ਵਿਅਕਤੀ ਦੇ ਦਿਲ ਦੀ ਧੜਕਣ ਵਿੱਚ ਤਬਦੀਲੀਆਂ ਦਾ ਪਤਾ ਲਾਉਣ ਵਾਲਾ ਯੰਤਰ) ਵਿੱਚ ਕਮੀ ਦੇਖੀ ਗਈ ਹੈ।



ਖੋਜਕਰਤਾਵਾਂ ਦੀ ਟੀਮ ਨੇ ਕਿਹਾ ਕਿ ਖੋਜਾਂ ਦੀ ਵਿਆਖਿਆ ਤੋਂ ਪਤਾ ਲੱਗਾ ਹੈ ਕਿ ਵੈਗਸ ਨਰਵ (ਜੋ ਆਟੋਨੋਮਿਕ ਨਰਵਸ ਸਿਸਟਮ ਨੂੰ ਨਿਯੰਤਰਿਤ ਕਰਦੀ ਹੈ) ਬਲੱਡ ਪ੍ਰੈਸ਼ਰ ਰੈਗੂਲੇਸ਼ਨ ਵਰਗੇ ਘੱਟ ਜ਼ਰੂਰੀ ਕੰਮਾਂ ਦੇ ਮੁਕਾਬਲੇ ਏਅਰਵੇਜ਼ ਦੀ ਸੁਰੱਖਿਆ ਨੂੰ ਪਹਿਲ ਦਿੰਦੀ ਹੈ।



ਸਾਊਥੈਂਪਟਨ ਯੂਨੀਵਰਸਿਟੀ ਵਿੱਚ ਲੈਰੀਨਗੋਲੋਜੀ ਤੇ ਕਲੀਨੀਕਲ ਸੂਚਨਾ ਵਿਗਿਆਨ ਦੇ ਪ੍ਰੋਫੈਸਰ ਰੇਜ਼ਾ ਨੂਰੀ ਨੇ ਇਸ ਮਾਮਲੇ 'ਤੇ ਕਿਹਾ, ਸਾਡਾ ਤਤਕਲੀਨ ਜੀਵਨ ਇਸ ਗੱਲ 'ਤੇ ਨਿਰਭਰ ਕਰਦਾ ਹੈ



ਕਿ ਅਸੀਂ ਜਦੋਂ ਵੀ ਕੁਝ ਨਿਗਲਦੇ ਹਾਂ ਤਾਂ ਉਦੋਂ ਗਲਾ ਹਵਾ ਤੇ ਭੋਜਨ ਦੇ ਰਸਤਿਆਂ ਨੂੰ ਵੱਖ ਕਰਨ ਦੇ ਯੋਗ ਹੋਵੇ। ਉਨ੍ਹਾਂ ਨੇ ਅੱਗੇ ਕਿਹਾ, ਗਲਾ ਨਾਜ਼ੁਕ ਰਿਫੈਲਕਸ ਦੀ ਵਰਤੋਂ ਕਰਕੇ ਅਜਿਹਾ ਕਰਦਾ ਹੈ,



ਪਰ ਜਦੋਂ ਇਹ ਰਿਫਲੈਕਸ ਕੋਵਿਡ ਵਰਗੇ ਵਾਇਰਲ ਇਨਫੈਕਸ਼ਨ ਕਾਰਨ ਕਮਜ਼ੋਰ ਹੋ ਜਾਂਦੇ ਹਨ, ਤਾਂ ਇਹ ਸੰਤੁਲਨ ਵਿਗੜ ਜਾਂਦਾ ਹੈ। ਇਸ ਨਾਲ ਗਲੇ ਵਿੱਚ ਇੱਕ ਗੱਠ ਮਹਿਸੂਸ ਹੋਣਾ, ਗਲਾ ਵਾਰ-ਵਾਰ ਸਾਫ ਕਰਨਾ ਤੇ ਖੰਘ ਵਰਗੇ ਲੱਛਣ ਦਿਖਾਈ ਦੇਣ ਲੱਗਦੇ ਹਨ।



JAMA Otolaryngology ਵਿੱਚ ਪ੍ਰਕਾਸ਼ਿਤ ਇੱਕ ਖੋਜ ਵਿੱਚ ਇਸ ਵਿਸ਼ੇ 'ਤੇ ਡੂੰਘਾਈ ਨਾਲ ਚਰਚਾ ਕੀਤੀ ਗਈ ਹੈ। ਇਸ ਵਿੱਚ ਦੱਸਿਆ ਗਿਆ ਹੈ, ਸੰਕ੍ਰਮਿਤ ਗਲੇ ਵਾਲੇ ਰੋਗੀਆਂ ਦੇ ਦਿਲ ਵਿੱਚ ਵਿਸ਼ੇਸ਼ ਰੂਪ ਨਾਲ ਬੈਰੋਰਿਫਲੈਕਸ ਬਹੁਤ ਚੰਗੀ ਤਰ੍ਹਾਂ ਕੰਮ ਨਹੀਂ ਕਰ ਪਾਉਂਦਾ।



ਉਨ੍ਹਾਂ ਨੇ ਅੱਗੇ ਕਿਹਾ, ਇਹ ਬਿਮਾਰੀ ਸਾਡੀ ਲੰਬੀ ਉਮਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਘੱਟ ਬੈਰੋਰਿਫਲੈਕਸ ਫੰਕਸ਼ਨ ਵਾਲੇ ਮਰੀਜ਼ਾਂ ਨੂੰ ਆਉਣ ਵਾਲੇ ਸਾਲਾਂ ਵਿੱਚ ਦਿਲ ਦਾ ਦੌਰਾ ਜਾਂ ਸਟ੍ਰੋਕ ਹੋਣ ਦੀ ਸਭ ਤੋਂ ਵੱਧ ਸੰਭਾਵਨਾ ਰਹਿੰਦੀ ਹੈ।



ਸਾਊਥੈਂਪਟਨ ਯੂਨੀਵਰਸਿਟੀ ਦੇ ਇਸ ਅਧਿਐਨ ਵਿੱਚ ਨੱਕ, ਕੰਨ ਤੇ ਗਲੇ (ENT) ਦੀ ਸਰਜਰੀ ਲਈ ਦਾਖਲ 23 ਮਰੀਜ਼ ਸ਼ਾਮਲ ਸਨ। ਇਨ੍ਹਾਂ ਮਰੀਜ਼ਾਂ ਵਿੱਚ ਸਾਹ ਘੁੱਟਣਾ, ਪੁਰਾਣੀ ਖੰਘ ਤੇ ਕੁਝ ਨਿਗਲਣ ਵਿੱਚ ਮੁਸ਼ਕਲ ਵਰਗੇ ਲੱਛਣ ਸਨ।



ਇਨ੍ਹਾਂ ਮਰੀਜ਼ਾਂ ਦੀ ਦਿਲ ਦੀ ਗਤੀ, ਬਲੱਡ ਪ੍ਰੈਸ਼ਰ ਤੇ ਬੈਰੋਰਿਫਲੈਕਸ ਸੰਵੇਦਨਸ਼ੀਲਤਾ ਦੀ ਤੁਲਨਾ ਗੈਸਟ੍ਰੋਐਂਟਰੋਲੋਜੀ ਵਿੱਚ ਦਾਖਲ ਪਾਚਨ ਰੋਗਾਂ ਤੋਂ ਪੀੜਤ 30 ਮਰੀਜ਼ਾਂ ਨਾਲ ਕੀਤੀ ਗਈ ਸੀ।