ਬੱਚਿਆਂ ਦੇ ਪੇਟ 'ਚ ਨਹੀਂ ਹੋਣਗੇ ਕੀੜੇ, ਬਸ ਕਰ ਲਓ ਆਹ ਕੰਮ
ਖਰਾਬ ਲਾਈਫਸਟਾਈਲ, ਮਿੱਟੀ ਖਾਣ, ਖਰਾਬ ਭੋਜਨ ਅਤੇ ਗੰਦਾ ਪਾਣੀ ਪੀਣ ਨਾਲ ਬੱਚਿਆਂ ਦੇ ਪੇਟ ਵਿੱਚ ਕੀੜੇ ਹੁੰਦੇ ਹਨ
ਇਸ ਦੀ ਵਜ੍ਹਾ ਨਾਲ ਅਚਾਨਕ ਪੇਟ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਅਤੇ ਉਲਟੀ ਵਰਗੀ ਸਮੱਸਿਆ ਹੋ ਸਕਦੀ ਹੈ
ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕਿਹੜੀਆਂ ਚੀਜ਼ਾਂ ਨਾਲ ਪੇਟ ਵਿੱਚ ਕੀੜੇ ਹੋਣ ਲੱਗ ਪੈਂਦੇ ਹਨ
ਜੇਕਰ ਬੱਚੇ ਦੇ ਪੇਟ ਵਿੱਚ ਕੀੜੇ ਹੋ ਜਾਣ ਤਾਂ ਉਸ ਨੂੰ ਅਜਵਾਇਨ ਖੁਆਓ
ਇਸ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਕਿ ਕੀੜਿਆਂ ਨੂੰ ਖਤਮ ਕਰ ਦਿੰਦੇ ਹਨ
ਕੀੜਿਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਨੀਮ ਦੇ ਪੱਤਿਆਂ ਦੀ ਵਰਤੋਂ ਕਰੋ
ਨੀਮ ਦੇ ਪੱਤਿਆਂ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜਿਸ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ
ਪੇਟ ਦੇ ਕੀੜੇ ਖਤਮ ਕਰਨ ਲਈ ਤੁਸੀਂ ਲਸਣ ਦੀ ਵੀ ਵਰਤੋਂ ਕਰ ਸਕਦੇ ਹੋ, ਇਸ ਦੇ ਲਈ ਤੁਲਸੀ ਦੇ ਪੱਤਿਆਂ ਦਾ ਰਸ ਕੱਢ ਕੇ 1-1 ਚਮਚ ਦਿਨ ਵਿੱਚ 2 ਵਾਰ ਪੀਓ
ਉੱਥੇ ਹੀ ਕਾਲੀ ਮਿਰਚ ਵੀ ਪੇਟ ਦੇ ਕੀੜਿਆਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੀ ਹੈ ਅਤੇ ਡਾਈਜੇਸ਼ਨ ਨੂੰ ਬਿਹਤਰ ਬਣਾਉਂਦੀ ਹੈ