ਨਿੰਬੂ ਪਾਣੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ, ਪਰ ਖਾਲੀ ਪੇਟ ਇਹ ਪੀਣਾ ਹਮੇਸ਼ਾ ਲਾਭਦਾਇਕ ਨਹੀਂ ਹੁੰਦਾ।

ਇਹ ਕੁਝ ਲੋਕਾਂ ਦੇ ਪੇਟ ਨੂੰ ਹਾਨੀ ਪਹੁੰਚਾ ਸਕਦਾ ਹੈ। ਇਸ ਲਈ ਨਿੰਬੂ ਪਾਣੀ ਪੀਣ ਤੋਂ ਪਹਿਲਾਂ ਇਸ ਦੇ ਫਾਇਦੇ, ਨੁਕਸਾਨ ਅਤੇ ਸਾਵਧਾਨੀਆਂ ਬਾਰੇ ਜਾਣਨਾ ਜ਼ਰੂਰੀ ਹੈ।

ਨਿੰਬੂ ਪਾਣੀ 'ਚ ਵਿਟਾਮਿਨ C ਹੋਣ ਕਰਕੇ ਇਹ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰਥਾ ਵਧਾਉਂਦਾ ਹੈ।

ਇਹ ਪਾਚਨ ਠੀਕ ਕੰਮ ਕਰਦਾ, ਸਰੀਰ ਦੇ ਜ਼ਹਿਰੀਲੇ ਤੱਤ ਕੱਢਦਾ ਅਤੇ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ। ਮੈਟਾਬੌਲਿਜ਼ਮ ਤੇਜ਼ ਕਰਕੇ ਵਜ਼ਨ ਘਟਾਉਣ 'ਚ ਵੀ ਮਦਦ ਕਰਦਾ ਹੈ।

ਨਿੰਬੂ ਪਾਣੀ ਜਿੱਥੇ ਫਾਇਦੇਮੰਦ ਹੈ, ਉੱਥੇ ਕੁਝ ਲੋਕਾਂ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ।



ਖਾਲੀ ਪੇਟ ਪੀਣ ਨਾਲ ਕਈ ਵਾਰ ਐਸਿਡ ਰੀਫਲਕਸ, ਜਲਣ ਜਾਂ ਦੰਦਾਂ ਦੀ ਸੰਵੇਦਨਸ਼ੀਲਤਾ ਵਧ ਸਕਦੀ ਹੈ। ਲੰਬੇ ਸਮੇਂ ਲਈ ਇਸ ਦੀ ਵਰਤੋਂ pH ਬੈਲੇਂਸ ਨੂੰ ਵੀ ਅਸਰਿਤ ਕਰ ਸਕਦੀ ਹੈ।

ਜਿਨ੍ਹਾਂ ਲੋਕਾਂ ਨੂੰ ਪੇਟ ਦੀ ਗੈਸ, ਐਸਿਡ ਰੀਫਲਕਸ ਜਾਂ ਅਲਸਰ ਵਰਗੀਆਂ ਸਮੱਸਿਆਵਾਂ ਹਨ, ਉਨ੍ਹਾਂ ਨੂੰ ਖਾਲੀ ਪੇਟ ਨਿੰਬੂ ਪਾਣੀ ਨਹੀਂ ਪੀਣਾ ਚਾਹੀਦਾ।

ਜੇ ਕਿਸੇ ਦੇ ਦੰਦ ਸੰਵੇਦਨਸ਼ੀਲ ਹਨ ਤਾਂ ਇਹ ਹਾਲਤ ਹੋਰ ਵਿਗੜ ਸਕਦੀ ਹੈ। ਕਿਡਨੀ ਜਾਂ ਲੋ ਬੀਪੀ ਵਾਲੇ ਮਰੀਜ਼ ਵੀ ਨਿੰਬੂ ਪਾਣੀ ਪੀਣ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰ ਲੈਣ।

ਨਿੰਬੂ ਪਾਣੀ ਪੀਣ ਵੇਲੇ ਹਮੇਸ਼ਾ ਧਿਆਨ ਰੱਖੋ ਕਿ ਕੋਸੇ ਪਾਣੀ 'ਚ ਹੀ ਅੱਧਾ ਨਿੰਬੂ ਪਾਓ। ਪੀਣ ਤੋਂ ਬਾਅਦ ਦੰਦਾਂ ਦੀ ਰੱਖਿਆ ਲਈ ਕੁੱਲਾ ਜ਼ਰੂਰ ਕਰੋ।

ਐਸਿਡਿਟੀ ਵਾਲੇ ਲੋਕ ਖਾਲੀ ਪੇਟ ਨਾ ਪੀਣ ਅਤੇ ਜੇ ਲੋ ਬਲੱਡ ਪ੍ਰੈਸ਼ਰ ਜਾਂ ਕਿਡਨੀ ਦੀ ਸਮੱਸਿਆ ਹੋਵੇ ਤਾਂ ਪਹਿਲਾਂ ਡਾਕਟਰ ਦੀ ਸਲਾਹ ਲੈਣ।