ਚੰਗਾ ਅਤੇ ਦੇਸੀ ਘਿਓ ਖਾਣ ਨਾਲ ਸਿਹਤ ਲਈ ਬੇਸ਼ੱਕ ਫ਼ਾਇਦੇ ਹੁੰਦੇ ਹਨ। ਪਰ ਇਨ੍ਹਾਂ ਦਿਨੀਂ ਬਾਜ਼ਾਰਾਂ ਦੇ ਵਿੱਚ ਮਿਲਾਵਟੀ ਘਿਓ ਵੀ ਖੂਬ ਵਿੱਕ ਰਿਹਾ ਹੈ। ਜੇਕਰ ਕੋਈ ਮਿਲਾਵਟੀ ਜਾਂ ਦੂਸ਼ਿਤ ਘਿਓ ਖਾਵੇ ਤਾਂ ਇਸ ਨਾਲ ਸਿਹਤ ਨੂੰ ਕਈ ਨੁਕਸਾਨ ਹੋ ਸਕਦੇ ਹਨ। ਮਿਲਾਵਟੀ ਘਿਓ ਵਿੱਚ ਟਰਾਂਸ ਫੈਟ ਅਤੇ ਹੋਰ ਹਾਨੀਕਾਰਕ ਤੱਤ ਹੋ ਸਕਦੇ ਹਨ, ਜੋ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵਧਾ ਸਕਦੇ ਹਨ। ਇਸ ਨਾਲ ਕੋਲੈਸਟ੍ਰੋਲ ਦਾ ਪੱਧਰ ਵੱਧ ਸਕਦਾ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਮਿਲਾਵਟੀ ਘਿਓ ਵਿੱਚ ਹਾਨੀਕਾਰਕ ਰਸਾਇਣ ਅਤੇ ਅਸ਼ੁੱਧੀਆਂ ਹੋ ਸਕਦੀਆਂ ਹਨ, ਜੋ ਪਾਚਨ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਸ ਨਾਲ ਪੇਟ ਦਰਦ, ਗੈਸ, ਬਦਹਜ਼ਮੀ ਅਤੇ ਦਸਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਮਿਲਾਵਟੀ ਘਿਓ ਦਾ ਸੇਵਨ ਕਰਨ ਨਾਲ ਸਕਿਨ 'ਤੇ ਧੱਫੜ, ਖੁਜਲੀ ਅਤੇ ਹੋਰ ਐਲਰਜੀ ਵਾਲੀਆਂ ਪ੍ਰਤੀਕ੍ਰਿਆਵਾਂ ਹੋ ਸਕਦੀਆਂ ਹਨ। ਇਹ ਸਕਿਨ ਲਈ ਮਾੜਾ ਸਾਬਤ ਹੋ ਸਕਦਾ ਹੈ। ਮਿਲਾਵਟੀ ਘਿਓ 'ਚ ਮੌਜੂਦ ਹਾਨੀਕਾਰਕ ਤੱਤ ਲਿਵਰ ਅਤੇ ਗੁਰਦਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਜਿਸ ਨਾਲ ਇਨ੍ਹਾਂ ਅੰਗਾਂ ਦੇ ਫੰਕਸ਼ਨ 'ਤੇ ਮਾੜਾ ਅਸਰ ਪੈਂਦਾ ਹੈ।