ਦਾਲਾਂ ਸਾਡੀ ਰੋਜ਼ਾਨਾਂ ਖੁਰਾਕ ਦਾ ਹਿੱਸਾ ਹਨ। ਦਾਲਾਂ ਸਾਡੀ ਰੋਜ਼ਾਨਾਂ ਲੋੜ ਦਾ ਵੱਡਾ ਹਿੱਸਾ ਪੌਸ਼ਕ ਤੱਤਾਂ ਦੀ ਪੂਰਤੀ ਕਰਦੇ ਹਨ। ਦਾਲਾਂ ਵਿਚੋਂ ਇੱਕ ਲੋਬੀਆ (Black-eyed pea) ਦੇ ਫਾਈਦਿਆਂ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਇਸ ਦਾਲ ਦੇ ਗੁਣਾਂ ਕਰਕੇ ਇਸ ਨੂੰ ਸੁਪਰ ਫੂਡ ਵੀ ਕਿਹਾ ਜਾਂਦਾ ਹੈ। ਇਹ ਦਾਲ ਪੌਸ਼ਟਿਕ ਤੱਤਾਂ, ਖਣਿਜ ਅਤੇ ਕੈਲਸ਼ੀਅਮ ਨਾਲ ਭਰਪੂਰ ਹੈ। ਇਸ ਦੇ ਨਿਯਮਤ ਸੇਵਨ ਨਾਲ ਸਰੀਰ ਵਿਚ ਹੀਮੋਗਲੋਬਿਨ ਦੀ ਮਾਤਰਾ ਸੰਤੁਲਿਤ ਰਹਿੰਦੀ ਹੈ। ਇਹ ਘੱਟ ਕੈਲੋਰੀ ਵਾਲਾ ਭੋਜਨ ਹੈ। ਇਸ ਵਿੱਚ ਅਮੀਨੋ ਐਸਿਡ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਹ ਦਾਲ ਅਨੀਮੀਆ ਰੋਗ ਲਈ ਬਹੁਤ ਫਾਇਦੇਮੰਦ ਹੈ। ਇਸ ਤੋਂ ਇਲਾਵਾ ਇਸ ਦਾਲ ਦਾ ਸੇਵਨ ਭਾਰ ਘਟਾਉਣ ਅਤੇ ਜੋੜਾਂ ਦੇ ਦਰਦ ‘ਚ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੀਆਂ ਫਲੀਆਂ ਤੋਂ ਸਬਜ਼ੀ ਵੀ ਬਣਾਈ ਜਾਂਦੀ ਹੈ।