ਤਰਬੂਜ ਇਕ ਠੰਡਕ ਭਰਿਆ ਰਸਦਾਰ ਅਤੇ ਤਾਜ਼ਗੀ ਭਰਿਆ ਭਰਪੂਰ ਫਲ ਹੈ ਜੋ ਗਰਮੀ ਦੇ ਮੌਸਮ ’ਚ ਸਭ ਤੋਂ ਜ਼ਿਆਦਾ ਖਪਤ ਵਾਲਾ ਹੁੰਦਾ ਹੈ।

ਇਹ ਨਾ ਸਿਰਫ਼ ਪਿਆਸ ਨੂੰ ਬੁਝਾਉਂਦਾ ਹੈ ਸਗੋਂ ਸਰੀਰ ਨੂੰ ਹਾਈਡ੍ਰੇਟ ਰੱਖਣ, ਸਕਿੱਨ ਨੂੰ ਨਿਖਾਰਣ ਅਤੇ ਦਿਲ ਨੂੰ ਮਜ਼ਬੂਤ ਬਣਾਉਣ ’ਚ ਵੀ ਲਾਭਕਾਰੀ ਸਾਬਤ ਹੁੰਦਾ ਹੈ।

ਇਸ ਫਲ ’ਚ ਪਾਣੀ ਦੀ ਮਾਤਰਾ ਬਹੁਤ ਵੱਧ ਹੁੰਦੀ ਹੈ ਅਤੇ ਕੈਲੋਰੀ ਘੱਟ ਹੋਣ ਕਰਕੇ ਇਹ ਸਿਹਤਮੰਦ ਚੋਣ ਵੀ ਹੈ।



ਤਰਬੂਜ ’ਚ ਲਾਇਕੋਪਿਨ, ਵਿਟਾਮਿਨ A ਅਤੇ C ਹੁੰਦੇ ਹਨ, ਜੋ ਸਕਿੱਨ ਨੂੰ ਤਾਜ਼ਗੀ ਅਤੇ ਚਮਕ ਦਿੰਦੇ ਹਨ।

ਤਰਬੂਜ ’ਚ ਲਾਇਕੋਪਿਨ, ਵਿਟਾਮਿਨ A ਅਤੇ C ਹੁੰਦੇ ਹਨ, ਜੋ ਸਕਿੱਨ ਨੂੰ ਤਾਜ਼ਗੀ ਅਤੇ ਚਮਕ ਦਿੰਦੇ ਹਨ।

ਤਰਬੂਜ 'ਚ ਲਗਭਗ 92% ਪਾਣੀ ਹੁੰਦਾ ਹੈ, ਜੋ ਕਿ ਗਰਮੀਆਂ ’ਚ ਸਰੀਰ ’ਚ ਪਾਣੀ ਦੀ ਘਾਟ ਨੂੰ ਪੂਰਾ ਕਰਦਾ ਹੈ।

ਲਾਇਕੋਪਿਨ ਦਿਲ ਦੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਤੇ ਕੋਲੇਸਟ੍ਰੋਲ ਨੂੰ ਘਟਾਉਣ ’ਚ ਮਦਦ ਕਰਦਾ ਹੈ।

ਤਰਬੂਜ ’ਚ ਬਹੁਤ ਸਾਰੇ ਐਂਟੀ ਆਕਸੀਡੈਂਟ ਹੁੰਦੇ ਹਨ ਜੋ ਸਰੀਰ ਨੂੰ ਜ਼ਹਿਰੀਲੇ ਤੱਤਾਂ ਤੋਂ ਬਚਾਉਂਦੇ ਹਨ।



ਤਰਬੂਜ 'ਚ ਫਾਈਬਰ ਹੁੰਦਾ ਹੈ ਜੋ ਪੇਟ ਨੂੰ ਸਾਫ ਰੱਖਣ ਅਤੇ ਹਾਜ਼ਮੇ ਨੂੰ ਚੰਗਾ ਬਣਾਈ ਰੱਖਣ ’ਚ ਮਦਦ ਕਰਦਾ ਹੈ।

ਤਰਬੂਜ 'ਚ Citrulline ਨਾਂ ਦਾ ਐਮੀਨੋ ਐਸਿਡ ਹੁੰਦਾ ਹੈ ਜੋ ਮਾਸਪੇਸ਼ੀਆਂ ਦੀ ਥਕਾਵਟ ਅਤੇ ਦਰਦ ਘਟਾਉਂਦਾ ਹੈ।

ਵਿਟਾਮਿਨ A, C ਅਤੇ ਬੀਟਾ-ਕੈਰੋਟੀਨ ਵਾਲਾ ਤਰਬੂਜ ਸਕਿਨ ਅਤੇ ਵਾਲਾਂ ਦੀ ਹਾਲਤ ਨੂੰ ਸੁਧਾਰਦਾ ਹੈ।

ਵਜ਼ਨ ਨੂੰ ਘਟਾਉਣ ਵਾਲਿਆਂ ਲਈ ਇਹ ਫਲ ਵਰਦਾਨ ਹੈ। ਕਿਉਂਕਿ ਤਰਬੂਜ ’ਚ ਕੈਲੋਰੀ ਘੱਟ ਹੁੰਦੀ ਹੈ।

ਇਸ ਲਈ ਇਸ ਮੌਸਮੀ ਫਲ ਨੂੰ ਜ਼ਰੂਰ ਡਾਈਟ 'ਚ ਸ਼ਾਮਿਲ ਕਰਨਾ ਚਾਹੀਦਾ ਹੈ।