ਜਾਮੁਨ ਇੱਕ ਫਾਇਦੇਮੰਦ ਫਲ ਹੈ ਜੋ ਵਰਖਾ ਦੇ ਮੌਸਮ ਵਿੱਚ ਮਿਲਦਾ ਹੈ। ਇਸ 'ਚ ਵਿਟਾਮਿਨ A ਅਤੇ C ਵਧੀਆ ਮਾਤਰਾ ਵਿੱਚ ਹੁੰਦੇ ਹਨ।

ਇਹ ਅੱਖਾਂ ਅਤੇ ਚਮੜੀ ਦੀ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ।

ਜਾਮੁਨ ਅੱਖਾਂ ਨੂੰ ਸਿਹਤਮੰਦ ਬਣਾਉਂਦਾ ਹੈ ਅਤੇ ਚਮੜੀ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ।

ਜਾਮੁਨ ਵਿੱਚ ਮੌਜੂਦ ਪੋਟੈਸ਼ੀਅਮ, ਆਇਰਨ, ਕੈਲਸ਼ੀਅਮ ਅਤੇ ਵਿਟਾਮਿਨ C ਹੁੰਦੇ ਹਨ, ਜਿਨ੍ਹਾਂ ਦੇ ਸੇਵਨ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ। ਇਹ ਸਰੀਰ ਵਿੱਚ ਖੂਨ ਦੀ ਘਾਟ ਨਹੀਂ ਹੋਣ ਦਿੰਦਾ।

ਆਯੁਰਵੇਦ ਸ਼ਪੈਸ਼ਲਿਸਟ ਅਨੁਸਾਰ, ਜੇ ਤੁਹਾਨੂੰ ਗਠਿਆ ਵਾਲੇ ਦਰਦ ਦੀ ਸਮੱਸਿਆ ਹੈ ਤਾਂ ਤੁਸੀਂ ਜਾਮੁਨ ਦੀ ਛਾਲ ਨੂੰ ਉਬਾਲ ਕੇ ਉਸ ਬਚੇ ਹੋਏ ਘੋਲ ਦਾ ਲੇਪ ਜੋੜਾਂ 'ਤੇ ਲਗਾ ਸਕਦੇ ਹੋ। ਇਸ ਨਾਲ ਦਰਦ ਵਿੱਚ ਆਰਾਮ ਮਿਲਦਾ ਹੈ।

ਜਾਮੁਨ ਦੀਆਂ ਪੱਤੀਆਂ ਅਤੇ ਛਾਲ ਮਸੂੜਿਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਹੁੰਦੇ ਹਨ।

ਇਸ ਵਿੱਚ ਐਂਟੀਓਕਸੀਡੈਂਟ ਦੀ ਮਾਤਰਾ ਵੱਧ ਹੁੰਦੀ ਹੈ, ਕੈਲੋਰੀ ਘੱਟ ਹੋਣ ਕਾਰਨ ਇਹ ਬਲੱਡ ਪ੍ਰੈਸ਼ਰ ਨੂੰ ਕਾਬੂ ਵਿੱਚ ਰੱਖਦਾ ਹੈ ਅਤੇ ਵਜ਼ਨ ਘਟਾਉਣ ਵਿੱਚ ਵੀ ਮਦਦ ਕਰਦਾ ਹੈ।

ਮਾਨਸੂਨ ਵਿੱਚ ਮਿਲਣ ਵਾਲਾ ਜਾਮੁਨ ਦਿਲ ਨਾਲ ਜੁੜੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ ਅਤੇ ਤੁਹਾਡਾ ਦਿਲ ਲੰਮੇ ਸਮੇਂ ਤੱਕ ਸਿਹਤਮੰਦ ਰਹਿੰਦਾ ਹੈ।

ਸੀਜ਼ਨ ਦੇ ਅਨੁਸਾਰ ਇਹ ਫਲ ਜ਼ਰੂਰ ਖਾਓ।