ਬੱਚਿਆਂ ਨੂੰ ਰੱਸੀ ਟੱਪਣ ਵਾਲੀ ਖੇਡ ਖੂਬ ਮਜ਼ੇਦਾਰ ਲੱਗਦੀ ਹੈ, ਪਰ ਰੱਸੀ ਨੂੰ ਟੱਪਣਾ ਇੱਕ ਵਧੀਆ ਕਸਰਤ ਹੈ। ਬਹੁਤ ਸਾਰੇ ਲੋਕਾਂ ਨੇ ਆਪਣੇ ਬਚਪਨ ਦੇ ਵਿੱਚ ਰੱਸੀ ਜ਼ਰੂਰ ਟੱਪੀ ਹੋਣੀ। ਜਿਵੇਂ-ਜਿਵੇਂ ਇਨਸਾਨ ਵੱਡਾ ਹੁੰਦਾ ਜਾਂਦਾ ਅਜਿਹੀਆਂ ਕੁੱਦਣ ਵਰਗੀਆਂ ਖੇਡਾਂ ਦੂਰ ਹੁੰਦੀਆਂ ਜਾਂਦੀਆਂ। ਹਾਲਾਂਕਿ, ਰੱਸੀ ਟੱਪਣਾ ਆਪਣੇ ਆਪ ਵਿੱਚ ਇੱਕ ਵਧੀਆ ਕਸਰਤ ਹੈ ਜੋ ਤੁਹਾਡੇ ਦਿਲ, ਫੇਫੜਿਆਂ ਅਤੇ ਭਾਰ ਘਟਾਉਣ ਵਿੱਚ ਮਦਦ ਕਰਦੀ ਹੈ। ਜੇਕਰ ਤੁਸੀਂ ਦਿਨ ਵਿੱਚ 1000-2000 ਵਾਰ ਰੱਸੀ ਟੱਪਦੇ ਹੋ, ਤਾਂ ਇਸ ਤੋਂ ਵਧੀਆ ਕੋਈ Cardio exercise ਨਹੀਂ ਹੋ ਸਕਦੀ। ਰੱਸੀ ਦੀ ਛਾਲ ਮਾਰਨ ਨਾਲ ਚਮੜੀ 'ਤੇ ਚਮਕ ਲਿਆਉਣ ਅਤੇ ਖੂਨ ਸੰਚਾਰ ਨੂੰ ਵਧਾਉਣ ਵਿਚ ਵੀ ਮਦਦ ਮਿਲਦੀ ਹੈ। ਜਾਣੋ ਕੀ ਹਨ ਰੱਸੀ ਕੁੱਦਣ ਦੇ ਫਾਇਦੇ? ਰੋਜ਼ਾਨਾ ਰੱਸੀ ਕੁੱਦਣ ਨਾਲ ਫੇਫੜਿਆਂ ਦੀ ਕਾਰਜਸ਼ੀਲਤਾ ਵਿੱਚ ਸੁਧਾਰ ਹੁੰਦਾ ਹੈ। ਇਸ ਨਾਲ ਫੇਫੜੇ ਸਿਹਤਮੰਦ ਅਤੇ ਮਜ਼ਬੂਤ ਹੁੰਦੇ ਹਨ। ਫੇਫੜਿਆਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੋ ਜਾਂਦੀਆਂ ਹਨ। ਰੱਸੀ ਟੱਪਣ ਨਾਲ ਫੇਫੜਿਆਂ ਦੇ ਪਸਾਰ ਅਤੇ ਸੰਕੁਚਨ ਦੀ ਗਤੀ ਵਿੱਚ ਸੁਧਾਰ ਹੁੰਦਾ ਹੈ। ਜੋ ਲੋਕ ਦਿਨ ਵਿੱਚ 10 ਮਿੰਟ ਰੱਸੀ ਟੱਪਦੇ ਹਨ ਉਨ੍ਹਾਂ ਦੇ ਫੇਫੜੇ ਸਿਹਤਮੰਦ ਹੁੰਦੇ ਹਨ। ਰੱਸੀ ਨੂੰ ਕੁੱਦਣਾ ਇਕ ਵਧੀਆ ਕਾਰਡੀਓ ਕਸਰਤ ਹੈ, ਜੋ ਤੁਹਾਡੇ ਦਿਲ ਨੂੰ ਮਜ਼ਬੂਤ ਅਤੇ ਸਿਹਤਮੰਦ ਬਣਾਉਂਦੀ ਹੈ। ਸਕਿੱਪਿੰਗ ਰੋਪ ਦਿਲ ਲਈ ਚੰਗੀ ਕਸਰਤ ਮੰਨੀ ਜਾਂਦੀ ਹੈ। ਇਸ ਨਾਲ ਦਿਲ ਦੀ ਧੜਕਣ ਵਿੱਚ ਸੁਧਾਰ ਹੁੰਦਾ ਹੈ। ਰੱਸੀ ਟੱਪਣ ਨਾਲ ਵੀ ਸਟ੍ਰੋਕ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਕੋਈ ਹੋਰ ਫਿਟਨੈਸ ਕਸਰਤ ਨਹੀਂ ਕਰਦੇ ਹੋ ਤਾਂ ਤੁਸੀਂ ਘਰ 'ਚ ਹੀ 15-20 ਮਿੰਟ ਰੱਸੀ ਜੰਪ ਕਰਕੇ ਆਪਣਾ ਭਾਰ ਕੰਟਰੋਲ ਕਰ ਸਕਦੇ ਹੋ। ਇਸ ਨਾਲ ਤੁਹਾਡੇ ਪੂਰੇ ਸਰੀਰ ਦੀ ਚਰਬੀ ਘੱਟ ਹੋ ਜਾਂਦੀ ਹੈ। ਇਸ ਤੋਂ ਇਲਾਵਾ ਹੱਡੀਆਂ ਅਤੇ ਮਾਸਪੇਸ਼ੀਆਂ ਵੀ ਮਜ਼ਬੂਤ ਹੁੰਦੀਆਂ ਹਨ। ਮਾਸਪੇਸ਼ੀਆਂ ਨੂੰ ਵੀ ਤਾਕਤ ਮਿਲਦੀ ਹੈ।