ਨੌਜਵਾਨਾਂ ਤੋਂ ਲੈ ਕੇ ਬੱਚਿਆਂ 'ਚ ਜੰਕ ਫੂਡ ਕਾਫੀ ਪਸੰਦੀਦਾ ਹੋ ਗਿਆ ਹੈ ਜੇਕਰ ਤੁਹਾਡਾ ਬੱਚਾ ਵੀ ਜੰਕ ਫੂਡ ਖਾਣ ਦਾ ਆਦੀ ਹੋ ਗਿਆ ਹੈ ਤਾਂ ਸਾਵਧਾਨ ਹੋ ਜਾਓ, ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ ਬੱਚੇ ਦੀ ਇਸ ਆਦਤ ਨੂੰ ਛੁਡਾਓ ਦੇ ਲਈ ਅਪਣਾਓ ਇਹ ਟਿਪਸ ਬੱਚਿਆਂ ਦੀ ਖੁਰਾਕ ਵਿੱਚ ਅਚਾਨਕ ਬਦਲਾਅ ਕਰਨਾ ਥੋੜ੍ਹਾ ਮੁਸ਼ਕਲ ਹੁੰਦਾ ਹੈ। ਅਜਿਹੇ 'ਚ ਬੱਚਿਆਂ ਨੂੰ ਹੌਲੀ-ਹੌਲੀ ਸਿਹਤਮੰਦ ਭੋਜਨ ਖਾਣ ਦੀ ਆਦਤ ਪਾਉਣੀ ਚਾਹੀਦੀ ਹੈ ਜੇਕਰ ਤੁਹਾਡਾ ਬੱਚਾ ਸਬਜ਼ੀਆਂ ਵਰਗਾ ਸਿਹਤਮੰਦ ਭੋਜਨ ਖਾਣਾ ਪਸੰਦ ਨਹੀਂ ਕਰਦਾ ਤਾਂ ਉਸ ਵਿੱਚ ਮਸਾਲੇ ਪਾਓ ਸਬਜ਼ੀਆਂ ਨੂੰ ਦਹੀਂ ਅਤੇ ਚਟਣੀ ਨਾਲ ਸਰਵ ਕਰੋ। ਇਸ ਨਾਲ ਉਹ ਖਾਣਾ ਸ਼ੁਰੂ ਕਰ ਦੇਵੇਗਾ ਜੇਕਰ ਬੱਚਾ ਸਮਝਣ ਦੇ ਸਮਰੱਥ ਹੈ ਤਾਂ ਉਸ ਨੂੰ ਸਮਝਾਓ ਕਿ ਹਰੀਆਂ ਸਬਜ਼ੀਆਂ ਖਾਣ ਦੇ ਕੀ ਫਾਇਦੇ ਹਨ ਬੱਚੇ ਦੀ ਖੁਰਾਕ ਵਿੱਚ ਵੱਧ ਤੋਂ ਵੱਧ ਪ੍ਰੋਟੀਨ ਸ਼ਾਮਲ ਕਰੋ ਦੁੱਧ, ਅੰਡੇ, ਮੱਛੀ, ਚਿਕਨ ਅਤੇ ਅਨਾਜ ਜਿੰਨਾ ਹੋ ਸਕੇ ਬੱਚਿਆਂ ਦੀ ਡਾਈਟ ਵਿੱਚ ਸ਼ਾਮਿਲ ਕਰੋ ਖਾਣ ਦਾ ਸਮਾਂ ਨਿਸ਼ਚਿਤ ਰੱਖੋ। ਹਫਤੇ ਦੇ ਹਿਸਾਬ ਨਾਲ ਮੇਨੂ ਰੱਖੋ। ਤਾਂ ਜੋ ਬੱਚੇ ਨੂੰ ਹਰ ਰੋਜ਼ ਵੱਖ-ਵੱਖ ਫਲੇਵਰ ਮਿਲੇ। ਪ੍ਰੋਟੀਨ, ਪਨੀਰ ਆਦਿ ਵੀ ਜ਼ਰੂਰ ਸ਼ਾਮਿਲ ਕਰੋ