ਹਰੀ ਇਲਾਇਚੀ ਨਾ ਸਿਰਫ਼ ਖਾਣੇ ਦਾ ਸੁਆਦ ਵਧਾਉਂਦੀ ਹੈ, ਸਗੋਂ ਸਿਹਤ ਲਈ ਵੀ ਫਾਇਦੇਮੰਦ ਹੈ।

ਇਸ ਵਿੱਚ ਵਿਟਾਮਿਨ-ਸੀ, ਪੋਟੈਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ ਅਤੇ ਹੋਰ ਪੌਸ਼ਣ ਤੱਤ ਹੁੰਦੇ ਹਨ, ਜੋ ਬਿਮਾਰੀਆਂ ਤੋਂ ਬਚਾਉਂਦੇ ਹਨ।

ਹਰੀ ਇਲਾਇਚੀ ਪਾਚਨ ਲਈ ਫਾਇਦੇਮੰਦ ਹੈ। ਇਹ ਗੈਸ, ਅਪਚ ਅਤੇ ਐਸਿਡਿਟੀ ਨੂੰ ਘਟਾਉਂਦੀ ਹੈ।

ਪੇਟ ਦਰਦ ਲਈ 5 ਇਲਾਇਚੀਆਂ, ਅਦਰਕ ਦਾ ਇਕ ਛੋਟਾ ਟੁਕੜਾ, 4 ਲੌਂਗ ਅਤੇ 1 ਚਮਚ ਸੁੱਕਾ ਧਨੀਆ ਬਾਰੀਕ ਕਰਕੇ ਗਰਮ ਪਾਣੀ ਵਿੱਚ ਪੀ ਸਕਦੇ ਹੋ।

ਹਰੀ ਇਲਾਇਚੀ ਬਲੱਡ ਪ੍ਰੈਸ਼ਰ ਲਈ ਫਾਇਦੇਮੰਦ ਹੈ।

ਇਸਦਾ ਰੋਜ਼ਾਨਾ ਸੇਵਨ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਦਾ ਹੈ।

ਆਧੁਨਿਕ ਜੀਵਨਸ਼ੈਲੀ ਕਾਰਨ ਕਈ ਲੋਕ ਤਣਾਅ ਅਤੇ ਡਿਪ੍ਰੈਸ਼ਨ ਨਾਲ ਪੀੜਿਤ ਹਨ।

ਛੋਟੀ ਇਲਾਇਚੀ, ਇਲਾਇਚੀ ਵਾਲੀ ਚਾਹ ਜਾਂ ਪੀਸੇ ਹੋਏ ਪਾਊਡਰ ਦੇ ਸੇਵਨ ਨਾਲ ਮਨ ਸ਼ਾਂਤ ਹੁੰਦਾ ਹੈ ਅਤੇ ਮੂਡ ਤਾਜ਼ਾ ਹੁੰਦਾ ਹੈ।