ਆਂਵਲਾ ਪੌਸ਼ਟਿਕ ਤੱਤਾਂ ਨਾਲ ਭਰਪੂਰ, ਸਦੀਆਂ ਤੋਂ ਇੱਕ ਦਵਾਈ ਵਜੋਂ ਵਰਤਿਆ ਜਾਂਦਾ ਰਿਹਾ ਹੈ।



ਆਯੁਰਵੇਦ 'ਚ ਆਂਵਲਾ ਨੂੰ ਸਿਹਤ ਲਈ ਵਰਦਾਨ ਦੱਸਿਆ ਹੈ। ਇਸ ਲਈ ਲੋਕ ਇਸਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਂਦੇ ਹਨ।

ਖਾਸ ਕਰਕੇ ਗਰਮੀਆਂ ਵਿੱਚ, ਇਸਨੂੰ ਰੋਜ਼ਾਨਾ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।



ਆਂਵਲਾ ਸਰੀਰ ਦੇ ਨਾਲ-ਨਾਲ ਅੱਖਾਂ ਨੂੰ ਵੀ ਲਾਭ ਪਹੁੰਚਾਉਂਦਾ ਹੈ।

ਆਂਵਲਾ ਸਰੀਰ ਦੇ ਨਾਲ-ਨਾਲ ਅੱਖਾਂ ਨੂੰ ਵੀ ਲਾਭ ਪਹੁੰਚਾਉਂਦਾ ਹੈ।

ਇਹ ਅੱਖਾਂ ਦੀ ਰੌਸ਼ਨੀ ਨੂੰ ਸੁਧਾਰਨ ਲਈ ਜਾਣਿਆ ਜਾਂਦਾ ਹੈ, ਜੋ ਕਿ ਗਰਮੀਆਂ ਦੌਰਾਨ ਖਾਸ ਤੌਰ 'ਤੇ ਮਹੱਤਵਪੂਰਨ ਹੁੰਦਾ ਹੈ।

ਖਾਸ ਕਰਕੇ ਜਦੋਂ ਸਾਡੀਆਂ ਅੱਖਾਂ ਤੇਜ਼ ਧੁੱਪ ਅਤੇ ਧੂੜ ਦੇ ਸੰਪਰਕ ਵਿੱਚ ਆਉਂਦੀਆਂ ਹਨ।



ਗਰਮੀਆਂ ਦੇ ਮੌਸਮ 'ਚ ਕਮਜ਼ੋਰ ਇਮਿਊਨਿਟੀ ਕਾਰਨ ਬਿਮਾਰੀਆਂ ਅਕਸਰ ਆਮ ਹੋ ਜਾਂਦੀਆਂ ਹਨ।



ਵਿਟਾਮਿਨ ਸੀ ਨਾਲ ਭਰਪੂਰ ਆਂਵਲਾ ਸਾਡੀ ਇਮਿਊਨ ਸਿਸਟਮ ਨੂੰ ਵਧਾਉਣ ਤੇ ਗਰਮੀਆਂ 'ਚ ਹੋਣ ਵਾਲੇ ਇਨਫੈਕਸ਼ਨਾਂ ਤੋਂ ਬਚਾਉਣ 'ਚ ਮਦਦ ਕਰਦਾ ਹੈ।

ਇਸ ਵਿੱਚ ਠੰਢਕ ਦੇਣ ਦੇ ਗੁਣ ਹੁੰਦੇ ਹਨ, ਜੋ ਗਰਮੀਆਂ ਵਿੱਚ ਸਾਡੇ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ।



ਆਂਵਲਾ ਸਰੀਰ 'ਚ ਵਧੇ ਹੋਏ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ

ਜੋ ਗਰਮੀਆਂ ਵਿੱਚ ਡੀਹਾਈਡਰੇਸ਼ਨ ਅਤੇ ਗਰਮੀ ਦੀ ਥਕਾਵਟ ਕਾਰਨ ਵਧੇਰੇ ਆਮ ਹੁੰਦੀਆਂ ਹਨ।