ਇਸ ਟੈਸਟ ਨਾਲ ਪਤਾ ਲੱਗਦਾ ਸਰੀਰ 'ਚ ਹੋ ਗਿਆ ਕੈਂਸਰ
ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਭਾਰਤ ਵਿੱਚ 15 ਵਿਚੋਂ 1 ਦੀ ਜਾਨ ਕੈਂਸਰ ਨਾਲ ਜਾਂਦੀ ਹੈ
ਕੈਂਸਰ ਦੀ ਬਿਮਾਰੀ ਦਾ ਦੇਰ ਨਾਲ ਪਤਾ ਲੱਗਣ ਕਰਕੇ ਜ਼ਿਆਦਾਤਰ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ
ਵਿਗਿਆਨੀਆਂ ਨੇ ਅਜਿਹੇ ਟੈਸਟ ਦਾ ਅਵਿਸ਼ਕਾਰ ਕੀਤਾ ਹੈ ਜਿਸ ਨਾਲ ਪਤਾ ਲੱਗ ਜਾਵੇਗਾ ਕਿ ਤੁਹਾਨੂੰ ਕੈਂਸਰ ਹੈ ਜਾਂ ਨਹੀਂ
ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਰੀਰ ਵਿੱਚ ਕਿਹੜਾ ਟੈਸਟ ਕਰਵਾਉਣ ਨਾਲ ਪਤਾ ਲੱਗ ਜਾਵੇਗਾ ਕਿ ਤੁਹਾਨੂੰ ਕੈਂਸਰ ਹੋ ਗਿਆ ਹੈ
ਕੈਂਸਰ ਸਕ੍ਰੀਨਿੰਗ ਟੈਸਟ ਨਾਲ ਆਸਾਨੀ ਨਾਲ ਪਤਾ ਲਾਇਆ ਜਾ ਸਕਦਾ ਹੈ
ਸਕ੍ਰੀਨਿੰਗ ਮੈਮੋਗ੍ਰਾਫੀ ਤੋਂ 50 ਤੋਂ 69 ਸਾਲ ਦੀਆਂ ਔਰਤਾਂ ਵਿੱਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਕਮੀਂ ਦੇਖੀ ਗਈ ਹੈ
ਮਹਿਲਾਵਾਂ ਨੂੰ 40 ਸਾਲ ਦੀ ਉਮਰ ਵਿੱਚ ਕੈਂਸਰ ਦੀ ਜਾਂਚ ਸ਼ੁਰੂ ਕਰ ਦੇਣੀ ਚਾਹੀਦੀ ਹੈ
ਕੈਂਸਰ ਦਾ ਪਤਾ ਲਾਉਣ ਲਈ ਬਾਓਪਸੀ ਟੈਸਟ ਵੀ ਵਧੀਆ ਮੰਨਿਆ ਜਾਂਦਾ ਹੈ
ਟੈਸਟ ਹੋਣ ਤੋਂ ਬਾਅਦ ਕੀਮੋਥੈਰੇਪੀ ਦਾ ਪ੍ਰੋਸੈਸ ਸ਼ੁਰੂ ਕੀਤਾ ਜਾਂਦਾ ਹੈ