ਲੱਸਣ ਕਾਰਬੋਹਾਈਡਰੇਟ, ਕਾਪਰ, ਫਾਸਫੋਰਸ, ਡਾਇਟਰੀ ਫਾਈਬਰ, ਪ੍ਰੋਟੀਨ, ਪੋਟਾਸ਼ੀਅਮ, ਆਇਰਨ, ਵਿਟਾਮਿਨ ਸੀ, ਬੀ6, ਮੈਂਗਨੀਜ਼, ਕੈਲਸ਼ੀਅਮ, ਸੇਲੇਨੀਅਮ, ਫਾਈਬਰ ਆਦਿ ਨਾਲ ਭਰਪੂਰ ਹੁੰਦਾ ਹੈ। ਅੱਜ ਤੁਹਾਨੂੰ ਦੱਸਾਂਗੇ ਕਿਵੇਂ ਸਰਦੀ ਦੇ ਵਿੱਚ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।

ਆਯੁਰਵੇਦ ਮੁਤਾਬਕ ਰੋਜ਼ਾਨਾ ਖਾਲੀ ਪੇਟ ਲੱਸਣ ਦੀ ਇੱਕ ਕਲੀ ਖਾਣ ਨਾਲ ਕਈ ਫਾਇਦੇ ਮਿਲਦੇ ਹਨ।



ਲੱਸਣ ਆਪਣੇ ਗਰਮ ਸੁਭਾਅ ਦੇ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਾਲਾ ਮੰਨਿਆ ਜਾਂਦਾ ਹੈ ਪਰ ਇਸ ਵਿਚ ਅਜਿਹੇ ਕਈ ਗੁਣ ਹਨ ਜੋ ਕਈ ਖਤਰਨਾਕ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਵਿਚ ਮਦਦ ਕਰ ਸਕਦੇ ਹਨ।

ਜੇਕਰ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਲੱਸਣ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਕਿਉਂਕਿ ਖਾਲੀ ਪੇਟ ਲਸਣ ਖਾਣ ਨਾਲ ਭਾਰ ਬਹੁਤ ਤੇਜ਼ੀ ਨਾਲ ਘੱਟ ਹੁੰਦਾ ਹੈ।



ਲੱਸਣ 'ਚ ਕੁਝ ਖਾਸ ਤੱਤ ਮੌਜੂਦ ਹੁੰਦੇ ਹਨ, ਜਿਸ ਕਾਰਨ ਸਰੀਰ 'ਚ ਮੌਜੂਦ ਚਰਬੀ ਘੱਟ ਹੋ ਜਾਂਦੀ ਹੈ। ਢਿੱਡ ਦੀ ਚਰਬੀ ਨੂੰ ਘੱਟ ਕਰਨ 'ਚ ਵੀ ਲੱਸਣ ਫਾਇਦੇਮੰਦ ਹੁੰਦਾ ਹੈ।

ਜੇਕਰ ਕੋਈ ਵਿਅਕਤੀ ਸ਼ੂਗਰ ਵਰਗੀ ਬਿਮਾਰੀ ਤੋਂ ਪੀੜਤ ਹੈ ਤਾਂ ਉਸ ਨੂੰ ਕੱਚੇ ਲੱਸਣ ਦਾ ਸੇਵਨ ਕਰਨਾ ਚਾਹੀਦਾ ਹੈ।

ਲੱਸਣ ਵਿਚ ਐਲੀਸਿਨ ਨਾਂ ਦਾ ਇਕ ਮਿਸ਼ਰਣ ਹੁੰਦਾ ਹੈ ਜਿਸਦਾ ਕੰਮ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨਾ ਹੈ।

garlic 'ਚ ਐਲੀਸਿਨ ਨਾਂ ਦਾ ਇਕ ਮਿਸ਼ਰਣ ਹੁੰਦਾ ਹੈ ਜਿਸਦਾ ਕੰਮ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨਾ ਹੈ।



ਇਹੀ ਕਾਰਨ ਹੈ ਕਿ ਜੇਕਰ ਸਵੇਰੇ ਲੱਸਣ ਦੀਆਂ 3-4 ਕਲੀਆਂ ਖਾ ਲਈਆਂ ਜਾਣ ਤਾਂ ਇਸ ਨਾਲ ਸ਼ੂਗਰ ਤੋਂ ਰਾਹਤ ਮਿਲਦੀ ਹੈ।



ਜੇਕਰ ਕੋਈ ਮਾਨਸਿਕ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਤਾਂ ਉਸ ਲਈ ਲੱਸਣ ਬਹੁਤ ਫਾਇਦੇਮੰਦ ਹੋ ਸਕਦਾ ਹੈ।



ਕੱਚਾ ਲਸਣ ਖਾਣ ਨਾਲ ਦਿਮਾਗ ਸੰਤੁਲਿਤ ਰਹਿੰਦਾ ਹੈ।



ਇਹੀ ਕਾਰਨ ਹੈ ਕਿ ਇਹ ਡਿਪ੍ਰੈਸ਼ਨ ਨਾਲ ਲੜਨ 'ਚ ਵੀ ਮਦਦ ਕਰਦਾ ਹੈ। ਜੇਕਰ ਤੁਸੀਂ ਤਣਾਅ ਤੋਂ ਬਚਣਾ ਚਾਹੁੰਦੇ ਹੋ ਤਾਂ ਲੱਸਣ ਖਾ ਸਕਦੇ ਹੋ।