ਇੱਕ ਆਸਾਨ ਉਪਾਅ ਆਪਣਾ ਕੇ ਆਪਣੇ ਢਿੱਡ ਦੀ ਚਰਬੀ ਨੂੰ ਘੱਟ ਕਰ ਸਕਦੇ ਹੋ।



ਮਾਹਿਰਾਂ ਅਨੁਸਾਰ, ਹਰ ਰਾਤ ਸੌਣ ਤੋਂ ਪਹਿਲਾਂ ਸਹੀ ਚੀਜ਼ ਦਾ ਸੇਵਨ ਨਾ ਸਿਰਫ ਤੁਹਾਡੀ ਚਰਬੀ ਨੂੰ ਘਟਾਉਣ 'ਚ ਮਦਦ ਕਰਦਾ ਹੈ ਬਲਕਿ ਤੁਹਾਡੀ ਪਾਚਨ ਸ਼ਕਤੀ ਨੂੰ ਵੀ ਸੁਧਾਰਦਾ ਹੈ।



ਰਾਤ ਨੂੰ ਸੌਣ ਤੋਂ ਪਹਿਲਾਂ ਕੋਸੇ ਪਾਣੀ ‘ਚ ਇਕ ਚਮਚ ਸ਼ਹਿਦ ਅਤੇ ਅੱਧਾ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਢਿੱਡ ਦੀ ਚਰਬੀ ਨੂੰ ਘੱਟ ਕਰਨ ‘ਚ ਬਹੁਤ ਫਾਇਦਾ ਹੁੰਦਾ ਹੈ।



ਸ਼ਹਿਦ ਅਤੇ ਨਿੰਬੂ ਦਾ ਮਿਸ਼ਰਣ ਤੁਹਾਡੀ ਪਾਚਨ ਪ੍ਰਣਾਲੀ ਨੂੰ ਸਰਗਰਮ ਕਰਦਾ ਹੈ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਦਾ ਹੈ।



ਇਹ ਮਿਸ਼ਰਣ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਹਟਾਉਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ



ਨਿੰਬੂ ਵਿੱਚ Vitamin C ਹੁੰਦਾ ਹੈ ਅਤੇ ਸ਼ਹਿਦ 'ਚ ਕੁਦਰਤੀ ਐਂਟੀਆਕਸੀਡੈਂਟ ਹੁੰਦੇ ਹਨ, ਜੋ ਵਾਧੂ ਚਰਬੀ ਨੂੰ ਬਰਨ ਕਰਨ 'ਚ ਮਦਦ ਕਰਦੇ ਹਨ



ਇਹ ਮਿਸ਼ਰਣ ਸਰੀਰ ਨੂੰ ਸ਼ਾਂਤ ਕਰਦਾ ਹੈ ਤੇ ਚੰਗੀ ਨੀਂਦ ਵਿੱਚ ਸਹਾਇਤਾ ਕਰਦਾ ਹੈ, ਜੋ ਭਾਰ ਘਟਾਉਣ 'ਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ



ਜੇਕਰ ਤੁਹਾਨੂੰ ਸ਼ਹਿਦ ਅਤੇ ਨਿੰਬੂ ਪਸੰਦ ਨਹੀਂ ਹੈ ਤਾਂ ਹਲਦੀ ਵਾਲਾ ਦੁੱਧ ਵੀ ਵਧੀਆ ਵਿਕਲਪ ਹੋ ਸਕਦਾ ਹੈ।



ਹਲਦੀ ਵਿੱਚ ਮੌਜੂਦ ਕਰਕਿਊਮਿਨ ਚਰਬੀ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦਾ ਹੈ ਅਤੇ ਇਹ ਸਰੀਰ ਨੂੰ ਜ਼ਹਿਰੀਲੇ ਤੱਤਾਂ ਤੋਂ ਮੁਕਤ ਕਰਦਾ ਹੈ।



ਇੱਕ ਗਲਾਸ ਗਰਮ ਦੁੱਧ ਵਿੱਚ ਅੱਧਾ ਚਮਚ ਹਲਦੀ ਮਿਲਾਓ। ਇਸ ਨੂੰ ਸੌਣ ਤੋਂ 30 ਮਿੰਟ ਪਹਿਲਾਂ ਪੀਓ।



ਰਾਤ ਨੂੰ ਬਹੁਤ ਜ਼ਿਆਦਾ ਤਲਿਆ ਜਾਂ ਭਾਰੀ ਭੋਜਨ ਨਾ ਖਾਓ

ਰਾਤ ਨੂੰ ਬਹੁਤ ਜ਼ਿਆਦਾ ਤਲਿਆ ਜਾਂ ਭਾਰੀ ਭੋਜਨ ਨਾ ਖਾਓ

ਦਿਨ ਭਰ ਕਾਫ਼ੀ ਮਾਤਰਾ ਵਿੱਚ ਪਾਣੀ ਪੀਣ ਦੀ ਆਦਤ ਬਣਾਓ। ਨਿਯਮਿਤ ਤੌਰ ‘ਤੇ ਯੋਗਾ ਅਤੇ ਕਾਰਡੀਓ ਅਭਿਆਸ ਕਰੋ