ਟਮਾਟਰ ਦੇ ਸੂਪ ''ਚ ਪੌਸ਼ਕ ਤੱਤ ਹੁੰਦੇ ਹਨ ਜੋ ਸਿਹਤ ਲਈ ਬਹੁਤ ਹੀ ਲਾਭਦਾਇਕ ਹੁੰਦੇ ਹਨ। ਇਸ 'ਚ ਵਿਟਾਮਿਨ 'ਏ', 'ਈ', C ਅਤੇ K ਹੁੰਦਾ ਹੈ।



ਸਰਦੀਆਂ 'ਚ ਇਸ ਨੂੰ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਆਓ ਜਾਣਦੇ ਹਾਂ ਇਸ ਦੇ ਸੇਵਨ ਨਾਲ ਮਿਲਣ ਵਾਲੇ ਫਾਇਦੇ



ਟਮਾਟਰ ਸੂਪ ਜੈਤੂਨ ਦੇ ਤੇਲ ਮਿਲਾ ਕੇ ਬਣਾਇਆ ਜਾਂਦਾ ਹੈ। ਇਹ ਵਜ਼ਨ ਘਟਾਉਣ 'ਚ ਮਦਦ ਕਰਦਾ ਹੈ।



ਇਸ ਵਿੱਚ ਪਾਣੀ ਤੇ ਫਾਇਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨਾਲ ਬਹੁਤ ਸਮੇਂ ਤੱਕ ਭੁੱਖ ਨਹੀਂ ਲੱਗਦੀ।

ਸ਼ੂਗਰ ਤੋਂ ਪੀੜਤ ਲੋਕਾਂ ਲਈ ਡਾਇਟ 'ਚ ਟਮਾਟਰ ਦਾ ਸੂਪ ਹੋਣਾ ਬਹੁਤ ਹੀ ਜ਼ਰੂਰੀ ਹੈ, ਇਸ ਦੇ ਸੇਵਨ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਿਆ ਜਾ ਸਕਦਾ ਹੈ।



ਇਸ 'ਚ ਵਿਟਾਮਿਨ K ਅਤੇ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।

ਇਸ 'ਚ ਵਿਟਾਮਿਨ K ਅਤੇ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।

Tomato Soup 'ਚ ਭਾਰੀ ਮਾਤਰਾ 'ਚ ਕਾਪਰ ਪਾਇਆ ਜਾਂਦਾ ਹੈ।



ਜਿਸ ਨਾਲ ਨਾੜੀਆਂ ਠੀਕ ਰਹਿੰਦੀਆਂ ਹਨ। ਇਸ 'ਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਦਿਮਾਗ ਨੂੰ ਮਜ਼ਬੂਤ ਰੱਖਦਾ ਹੈ।



ਟਮਾਟਰ ਦੇ ਸੂਪ 'ਚ ਲਾਇਕੋਪਿਨ ਅਤੇ ਕੈਰੋਟੋਨਾਇਡ ਜਿਸ ਤਰ੍ਹਾਂ ਐਂਟੀਆਕਸੀਡੈਂਟ ਹੁੰਦੇ ਹਨ। ਜਿਸ ਨਾਲ ਔਰਤ ਅਤੇ ਮਰਦ ਦੋਵੇਂ ਕੈਂਸਰ ਦੀ ਸਮੱਸਿਆਂ ਤੋਂ ਦੂਰ ਰਹਿੰਦੇ ਹਨ।

ਇਸ ਦੇ ਸੇਵਨ ਨਾਲ ਅਨੀਮੀਆ ਦਾ ਖਤਰਾ ਘੱਟ ਹੋ ਜਾਂਦਾ ਹੈ।