ਹਲਦੀ ਵਾਲਾ ਦੁੱਧ ਆਮ ਤੌਰ ‘ਤੇ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ, ਪਰ ਹਰ ਵਿਅਕਤੀ ਲਈ ਇਹ ਲਾਭਕਾਰੀ ਨਹੀਂ ਹੁੰਦਾ। ਕੁਝ ਲੋਕਾਂ ਵਿੱਚ ਹਲਦੀ ਅਤੇ ਦੁੱਧ ਦੇ ਤੱਤ ਸਰੀਰ ‘ਚ ਨੁਕਸਾਨ ਵੀ ਪਹੁੰਚਾ ਸਕਦੇ ਹਨ।

ਖ਼ਾਸ ਕਰਕੇ ਜਿਨ੍ਹਾਂ ਨੂੰ ਪਹਿਲਾਂ ਹੀ ਕੁਝ ਸਿਹਤ ਸਮੱਸਿਆਵਾਂ ਹਨ, ਉਨ੍ਹਾਂ ਲਈ ਹਲਦੀ ਵਾਲਾ ਦੁੱਧ ਪੀਣਾ ਤਕਲੀਫ਼ ਵਧਾ ਸਕਦਾ ਹੈ। ਇਸ ਲਈ ਇਸਨੂੰ ਰੋਜ਼ਾਨਾ ਪੀਣ ਤੋਂ ਪਹਿਲਾਂ ਆਪਣੀ ਸਿਹਤ ਨੂੰ ਧਿਆਨ ‘ਚ ਰੱਖਣਾ ਬਹੁਤ ਜ਼ਰੂਰੀ ਹੈ।

ਜਿਨ੍ਹਾਂ ਨੂੰ ਦੁੱਧ ਨਾਲ ਐਲਰਜੀ ਜਾਂ ਲੈਕਟੋਜ਼ ਇੰਟੋਲਰੈਂਸ ਹੈ

ਪਿੱਤੇ ਦੀ ਪੱਥਰੀ (ਗਾਲ ਬਲੇਡਰ ਸਟੋਨ) ਵਾਲੇ ਮਰੀਜ਼

ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਲੈਣ ਵਾਲੇ ਲੋਕ

ਪਾਚਨ ਤੰਤਰ ਸੁਧਾਰਦੀ ਹੈ: ਭੁੱਖ ਵਧਾਉਂਦੀ ਅਤੇ ਅਪਚ ਤੇ ਗੈਸ ਤੋਂ ਛੁਟਕਾਰਾ ਦਿੰਦੀ ਹੈ।

ਡਾਇਬਟੀਜ਼ ਵਾਲੇ ਮਰੀਜ਼: ਬਲੱਡ ਸ਼ੂਗਰ ਬਹੁਤ ਘੱਟ ਹੋ ਸਕਦੀ ਹੈ, ਖਾਸ ਕਰਕੇ ਦਵਾਈ ਨਾਲ ਮਿਲਾ ਕੇ।

ਗਰਭਵਤੀ ਜਾਂ ਦੁੱਧ ਚੁੰਘਾਉਣ ਵਾਲੀਆਂ ਔਰਤਾਂ: ਵੱਡੀ ਮਾਤਰਾ ਵਿੱਚ ਅਸੁਰੱਖਿਅਤ ਹੋ ਸਕਦੀ ਹੈ, ਡਾਕਟਰੀ ਸਲਾਹ ਜ਼ਰੂਰੀ।

ਆਇਰਨ ਦੀ ਕਮੀ ਵਾਲੇ ਲੋਕ: ਹਲਦੀ ਆਇਰਨ ਨੂੰ ਜਜ਼ਬ ਹੋਣ ਤੋਂ ਰੋਕਦੀ ਹੈ, ਐਨੀਮੀਆ ਵਧ ਸਕਦੀ ਹੈ।

ਕਿੱਡਨੀ ਸਟੋਨ ਦੀ ਸਮੱਸਿਆ ਵਾਲੇ: ਆਕਸਲੇਟ ਨਾਲ ਭਰਪੂਰ ਹੋਣ ਕਾਰਨ ਪੱਥਰੀ ਦਾ ਖਤਰਾ ਵਧਦਾ ਹੈ।