ਵਧਿਆ ਯੂਰਿਕ ਐਸਿਡ ਅੱਗੋਂ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਤੁਸੀਂ ਸਿਹਤਮੰਦ ਭੋਜਨ ਆਦਤਾਂ ਅਪਣਾ ਕੇ ਯੂਰਿਕ ਐਸਿਡ ਨੂੰ ਕੰਟਰੋਲ ਕਰ ਸਕਦੇ ਹੋ। ਦੱਸ ਦਈਏ ਕਿ ਜਦੋਂ ਸਾਡੇ ਸਰੀਰ ਵਿਚ ਯੂਰਿਕ ਐਸਿਡ ਦੀ ਮਾਤਰਾਂ ਵਧ ਜਾਵੇ, ਤਾਂ ਇਸ ਨਾਲ ਕਈ ਸਿਹਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਸਰੀਰ ਵਿਚ ਯੂਰਿਕ ਐਸਿਡ ਵਧਣ ਨਾਲ ਜੋੜਾਂ ਦਾ ਦਰਦ, ਹੱਡੀਆਂ ਨਾਲ ਸਬੰਧਤ ਸਮੱਸਿਆਵਾਂ, ਸੋਜ ਅਤੇ ਗਠੀਆ ਦਾ ਦਰਦ ਹੁੰਦਾ ਹੈ। ਜੇਕਰ ਤੁਹਾਨੂੰ ਯੂਰਿਕ ਐਸਿਡ ਦੀ ਸਮੱਸਿਆ ਹੈ, ਤਾਂ ਤੁਹਾਨੂੰ ਰੋਜ਼ਾਨਾ ਪਾਣੀ ਦੀ ਚੰਗੀ ਮਾਤਰਾ ਪੀਣੀ ਚਾਹੀਦੀ ਹੈ। ਯੂਰਿਕ ਐਸਿਡ ਦੇ ਮਰੀਜ਼ਾਂ ਲਈ ਸਟ੍ਰਾਬੇਰੀ ਦਾ ਸੇਵਨ ਵੀ ਗੁਣਕਾਰੀ ਹੋ ਸਕਦਾ ਹੈ। ਸਟ੍ਰਾਬੇਰੀ ਵਿਚ ਫਾਈਬਰ ਦੀ ਅਧਿਕ ਮਾਤਰਾ ਪਾਈ ਜਾਂਦੀ ਹੈ। ਜਿਸ ਕਾਰਨ ਇਹ ਯੂਰਿਕ ਐਸਿਡ ਕੰਟਰੌਲ ਹੁੰਦਾ ਹੈ ਸਰੀਰ ਵਿਚ ਯੂਰਿਕ ਐਸਿਡ ਦੇ ਵਧੇ ਹੋਏ ਪੱਧਰ ਨੂੰ ਘੱਟ ਕਰਨ ਵਿਚ ਕੇਲੇ ਦਾ ਸੇਵਨ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ। ਕੇਲੇ ਵਿਚ ਪਿਊਰੀਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਸ ਲਈ ਕੇਲਾ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ। ਕੌਫੀ ਯੂਰਿਕ ਐਸਿਡ ਨੂੰ ਕੰਟਰੌਲ ਕਰਨ ਵਿਚ ਵੀ ਮਦਦਗਾਰ ਹੁੰਦੀ ਹੈ। ਕੌਫੀ ਪੀਣ ਨਾਲ ਯੂਰਿਕ ਐਸਿਡ ਦਾ ਸਰੀਰ ਵਿਚੋਂ ਨਿਕਾਸ ਵਿਚ ਵਾਧਾ ਹੁੰਦਾ ਹੈ। ਨਿੰਬੂ ਵੀ ਯੂਰਿਕ ਐਸਿਡ ਨੂੰ ਕੰਟਰੌਲ ਕਰਨ ਵਿਚ ਮਦਦ ਕਰਦਾ ਹੈ। ਨਿੰਬੂ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਕਿ ਯੂਰਿਕ ਐਸਿਡ ਨੂੰ ਕੰਟਰੌਲ ਕਰਨ ਵਿਚ ਬਹੁਤ ਫ਼ਾਇਦੇਮੰਦ ਹੈ।