ਆਲੂ ਦੀ ਵਰਤੋਂ ਲਗਭਗ ਸਾਰੇ ਘਰਾਂ 'ਚ ਕਈ ਤਰ੍ਹਾਂ ਦੇ ਪਕਵਾਨ ਬਣਾਉਣ ਲਈ ਕੀਤੀ ਜਾਂਦੀ ਹੈ। ਅਸੀਂ ਅਕਸਰ ਆਲੂ ਛਿੱਲਣ ਤੋਂ ਬਾਅਦ ਲੋਕ ਇਸ ਦੇ ਛਿਲਕਿਆਂ ਨੂੰ ਸੁੱਟ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਆਲੂ ਦੇ ਛਿਲਕਿਆਂ ਦੀ ਵਰਤੋਂ ਘਰ ਦੀ ਸਫਾਈ 'ਚ ਵੀ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਕਿ ਸਫਾਈ ਲਈ ਆਲੂ ਦੇ ਛਿਲਕਿਆਂ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ। ਆਲੂ ਦੇ ਛਿਲਕੇ ਰਸੋਈ ਦੀ ਸਤ੍ਹਾ 'ਤੇ ਗੰਦਗੀ ਅਤੇ ਗਰੀਸ ਨੂੰ ਸਾਫ਼ ਕਰਨ ਵਿੱਚ ਮਦਦਗਾਰ ਹੋ ਸਕਦੇ ਹਨ। ਇਸ ਦੇ ਲਈ ਕਿਚਨ ਕਾਊਂਟਰ ਟਾਪ, ਗੈਸ ਸਟੋਵ ਟਾਪ ਅਤੇ ਓਵਨ ਅਤੇ ਫਰਿੱਜ ਦੇ ਦਰਵਾਜ਼ਿਆਂ ਸਮੇਤ ਹੋਰ ਥਾਵਾਂ 'ਤੇ ਆਲੂ ਦੇ ਛਿਲਕਿਆਂ ਨੂੰ ਰਗੜੋ। ਕੁਝ ਦੇਰ ਬਾਅਦ, ਇਸ ਨੂੰ ਨਰਮ, ਥੋੜੇ ਜਿਹੇ ਗਿੱਲੇ ਕੱਪੜੇ ਨਾਲ ਪੂੰਝ ਕੇ ਸਾਫ਼ ਕਰੋ। ਤਾਜ਼ੇ ਕੱਚੇ ਆਲੂ ਦੇ ਛਿਲਕਿਆਂ ਨੂੰ ਲੱਕੜ ਦੇ ਫਰਨੀਚਰ 'ਤੇ ਰਗੜੋ। ਥੋੜੀ ਦੇਰ ਬਾਅਦ ਇਸ ਨੂੰ ਨਰਮ ਭਿੱਜੇ ਅਤੇ ਨਰਮ ਕੱਪੜੇ ਨਾਲ ਪੂੰਝ ਕੇ ਸਾਫ਼ ਕਰੋ। ਅਜਿਹਾ ਕਰਨ ਨਾਲ ਫਰਨੀਚਰ ਨੂੰ ਵੀ ਹਲਕੀ ਚਮਕ ਆਉਂਦੀ ਹੈ। ਪੁਰਾਣੇ ਦਿਸਣ ਵਾਲੇ ਚਾਂਦੀ ਦੇ ਭਾਂਡਿਆਂ 'ਤੇ ਆਲੂ ਦੇ ਛਿਲਕੇ ਨੂੰ ਰਗੜੋ ਅਤੇ ਕੁਝ ਦੇਰ ਬਾਅਦ ਕੱਪੜੇ ਨਾਲ ਪੂੰਝੋ। ਚਾਂਦੀ ਦੇ ਭਾਂਡਿਆਂ 'ਤੇ ਦਾਗ ਅਤੇ ਧੱਬੇ ਦੂਰ ਹੋ ਜਾਣਗੇ ਅਤੇ ਇਸ ਦੀ ਚਮਕ ਵਾਪਸ ਆ ਜਾਵੇਗੀ। ਜੰਗਾਲ ਵਾਲੀ ਥਾਂ 'ਤੇ ਥੋੜ੍ਹਾ ਜਿਹਾ ਨਮਕ ਛਿੜਕੋ ਅਤੇ ਆਲੂ ਦੇ ਛਿਲਕਿਆਂ ਨੂੰ ਰਗੜੋ ਅਤੇ ਕੁਝ ਦੇਰ ਬਾਅਦ ਪਾਣੀ ਨਾਲ ਧੋ ਕੇ ਸਾਫ਼ ਕਰ ਲਓ।