ਕਿਤੇ ਤੁਸੀਂ ਵੀ ਤਾਂ ਨਹੀਂ ਟਾਇਲਟ 'ਚ ਫੋਨ ਵਰਤ ਕੇ ਇਹਨਾਂ ਬੀਮਾਰੀਆਂ ਨੂੰ ਦੇ ਰਹੇ ਸੱਦਾ?



10 'ਚੋਂ 6 ਲੋਕ ਆਪਣੇ ਸਮਾਰਟਫ਼ੋਨ ਨੂੰ ਟਾਇਲਟ ਵਿੱਚ ਲੈ ਜਾਂਦੇ ਹਨ ਤੇ ਇਸ ਦੇ ਗੰਭੀਰ ਨਤੀਜੇ ਹੋ ਸਕਦੇ ਹਨ।



ਜ਼ਿਆਦਾ ਦੇਰ ਤੱਕ ਟਾਇਲਟ ਸੀਟ 'ਤੇ ਬੈਠਣ ਨਾਲ ਤੁਹਾਡੀ ਕਮਰ ਅਤੇ ਮੋਢੇ ਅਕੜਾਅ ਹੋ ਜਾਂਦੇ ਹਨ



ਇੰਨਾ ਹੀ ਨਹੀਂ ਇਹ ਤੁਹਾਡੇ ਆਸਣ ਨੂੰ ਵੀ ਵਿਗਾੜਦਾ ਹੈ।



ਟਾਇਲਟ ਸੀਟ ਵਿਚ ਬਹੁਤ ਸਾਰੇ ਕੀਟਾਣੂ ਅਤੇ ਬੈਕਟੀਰੀਆ ਮੌਜੂਦ ਹੁੰਦੇ ਹਨ



ਬੈਕਟੀਰੀਆ ਸਰੀਰ 'ਚ ਦਾਖਲ ਹੋ ਜਾਂਦੇ ਹਨ ਤੇ ਇਸ ਨਾਲ ਪੇਟ ਦਰਦ ਤੇ ਯੂਟੀਆਈ ਹੋ ਜਾਂਦਾ ਹੈ



ਫੋਨ 'ਤੇ ਲੱਗੇ ਬੈਕਟੀਰੀਆ ਹੱਥਾਂ ਰਾਹੀਂ ਮੂੰਹ 'ਚ ਦਾਖਲ ਹੋ ਜਾਂਦੇ ਹਨ, ਜਿਸ ਨਾਲ ਕਬਜ਼ ਹੋ ਸਕਦੀ ਹੈ।



ਟਾਇਲਟ ਵਿੱਚ ਫ਼ੋਨ ਦੀ ਵਰਤੋਂ ਨਾਲ ਮਾਨਸਿਕ ਸਿਹਤ 'ਤੇ ਵੀ ਅਸਰ ਪੈਂਦਾ ਹੈ



ਜ਼ਿਆਦਾ ਸਮਾਂ ਟਾਇਲਟ 'ਚ ਰਹਿਣ ਨਾਲ ਗੁਦਾ 'ਤੇ ਦਬਾਅ ਪੈਂਦਾ ਹੈ ਜਿਸ ਨਾਲ ਬਵਾਸੀਰ ਦਾ ਖ਼ਤਰਾ ਵਧ ਜਾਂਦਾ ਹੈ।