ਵਿਟਾਮਿਨ E ਇੱਕ ਸ਼ਕਤੀਸ਼ਾਲੀ ਐਂਟੀਓਕਸੀਡੈਂਟ ਹੈ, ਜੋ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਤੋਂ ਬਚਾਉਂਦਾ ਹੈ ਅਤੇ ਇਮਿਊਨਿਟੀ ਨੂੰ ਮਜ਼ਬੂਤ ਬਣਾਈ ਰੱਖਦਾ ਹੈ।

ਜਦੋਂ ਸਰੀਰ ਵਿੱਚ ਵਿਟਾਮਿਨ E ਦੀ ਕਮੀ ਹੋ ਜਾਂਦੀ ਹੈ, ਤਾਂ ਇਸਦਾ ਅਸਰ ਸਿੱਧਾ ਨਰਵਸ ਸਿਸਟਮ, ਮਾਸਪੇਸ਼ੀਆਂ, ਅੱਖਾਂ ਅਤੇ ਚਮੜੀ ‘ਤੇ ਪੈਂਦਾ ਹੈ। ਇਸ ਕਮੀ ਕਾਰਨ ਥਕਾਵਟ, ਕਮਜ਼ੋਰੀ, ਨਜ਼ਰ ਦੀ ਸਮੱਸਿਆ ਅਤੇ ਇਮਿਊਨ ਸਿਸਟਮ ਕਮਜ਼ੋਰ ਹੋ ਸਕਦਾ ਹੈ।

ਲੰਮੇ ਸਮੇਂ ਤੱਕ ਵਿਟਾਮਿਨ E ਦੀ ਕਮੀ ਰਹਿਣ ਨਾਲ ਸਰੀਰ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋ ਸਕਦੀ ਹੈ, ਇਸ ਲਈ ਸਮੇਂ ਸਿਰ ਇਸਦੇ ਲੱਛਣ ਪਛਾਣਨਾ ਬਹੁਤ ਜ਼ਰੂਰੀ ਹੈ।

ਹਰ ਵੇਲੇ ਥਕਾਵਟ ਮਹਿਸੂਸ ਹੋਣਾ, ਮਾਸਪੇਸ਼ੀਆਂ ਵਿੱਚ ਕਮਜ਼ੋਰੀ

ਹੱਥਾਂ ਅਤੇ ਪੈਰਾਂ ਵਿੱਚ ਸੁੰਨਪਨ ਜਾਂ ਚੁਭਨ

ਨਜ਼ਰ ਧੁੰਦਲੀ ਹੋਣਾ: ਨਜ਼ਰ ਦੀ ਕਮਜ਼ੋਰੀ ਜਾਂ ਰਾਤ ਨੂੰ ਘੱਟ ਦਿਖਣਾ (ਨਾਈਟ ਬਲਾਈੰਡਨੈੱਸ)

ਰਿਫਲੈਕਸ ਦੀ ਕਮੀ ਜਾਂ ਹੌਲੀ ਰਿਫਲੈਕਸ

ਇਮਿਊਨਿਟੀ ਕਮਜ਼ੋਰ ਹੋ ਜਾਣਾ, ਚਮੜੀ ਸੁੱਕੀ ਅਤੇ ਬੇਜਾਨ ਹੋਣਾ

ਇਸ ਵਿਟਾਮਿਨ ਦੀ ਕਮੀ ਕਰਕ ਵਾਲਾਂ ਦਾ ਝੜਨਾ ਵਧਣਾ ਲੱਗ ਜਾਂਦਾ ਹੈ।

ਜ਼ਖਮਾਂ ਦਾ ਦੇਰ ਨਾਲ ਭਰਨਾ, ਸੰਤੁਲਨ ਬਣਾਈ ਰੱਖਣ ਵਿੱਚ ਮੁਸ਼ਕਲ

ਧਿਆਨ ਅਤੇ ਯਾਦਦਾਸ਼ਤ ਵਿੱਚ ਕਮੀ