ਅੱਜ ਮੈਡੀਕਲ ਵਿਗਿਆਨ ਕਾਫੀ ਅੱਗੇ ਵੱਧ ਚੁੱਕਾ ਹੈ, ਪਰ MRI ਵਰਗੀਆਂ ਟੈਸਟ ਮਸ਼ੀਨਾਂ ਦੀ ਵਰਤੋਂ ਦੌਰਾਨ ਸਾਵਧਾਨ ਰਹਿਣਾ ਜ਼ਰੂਰੀ ਹੈ।

ਹਾਲ ਹੀ ਵਿੱਚ ਨਿਊਯਾਰਕ 'ਚ ਇੱਕ 61 ਸਾਲ ਦੇ ਆਦਮੀ ਦੀ ਮੌਤ ਹੋ ਗਈ, ਜਦੋਂ ਉਹ ਗਲਤੀ ਨਾਲ ਮੈਟਲ ਦੀ ਚੇਨ ਪਾ ਕੇ MRI ਰੂਮ ਵਿੱਚ ਚਲਾ ਗਿਆ। ਮਸ਼ੀਨ ਦੇ ਚੁੰਬਕ ਨੇ ਚੇਨ ਖਿੱਚ ਲਈ ਤੇ ਆਦਮੀ ਮਸ਼ੀਨ ਨਾਲ ਟੱਕਰ ਗਿਆ।

MRI ਮਸ਼ੀਨ ਵਿੱਚ ਬਹੁਤ ਜ਼ੋਰਦਾਰ ਚੁੰਬਕ ਹੁੰਦਾ ਹੈ ਜੋ ਧਾਤੂ ਚੀਜ਼ਾਂ ਨੂੰ ਖਿੱਚ ਲੈਂਦਾ ਹੈ।

ਜੇਕਰ ਕਿਸੇ ਕੋਲ ਚੇਨ, ਕੜਾ ਜਾਂ ਹੋਰ ਧਾਤੂ ਚੀਜ਼ ਹੋਵੇ, ਤਾਂ ਇਹ ਖਤਰਨਾਕ ਹੋ ਸਕਦਾ ਹੈ। ਇਸ ਕਰਕੇ MRI ਤੋਂ ਪਹਿਲਾਂ ਸਾਰੇ ਗਹਿਣੇ ਅਤੇ ਧਾਤੂ ਚੀਜ਼ਾਂ ਲਾਹ ਦੇਣੀਆਂ ਚਾਹੀਦੀਆਂ ਹਨ।



MRI ਦਾ ਪੂਰਾ ਨਾਮ ਹੈ ਮੈਗਨੈਟਿਕ ਰੇਜ਼ੋਨੈਂਸ ਇਮੇਜਿੰਗ। ਇਹ ਇੱਕ ਬਹੁਤ ਹੀ ਸੰਵੇਦਨਸ਼ੀਲ ਤੇ ਅਧੁਨਿਕ ਮੈਡੀਕਲ ਤਕਨੀਕ ਹੈ, ਜਿਸ ਦੀ ਮਦਦ ਨਾਲ ਸਰੀਰ ਦੇ ਅੰਦਰੂਨੀ ਅੰਗਾਂ, ਨਸਾਂ ਅਤੇ ਟਿਸ਼ੂਆਂ ਦੀਆਂ ਸਾਫ਼ ਤਸਵੀਰਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ।

ਇਹ ਮਸ਼ੀਨ ਤਾਕਤਵਰ ਚੁੰਬਕੀ ਖੇਤਰ ਅਤੇ Radio Waves ਦੀ ਮਦਦ ਨਾਲ ਕੰਮ ਕਰਦੀ ਹੈ। MRI ਦਾ ਇਸਤੇਮਾਲ ਵੱਖ-ਵੱਖ ਬਿਮਾਰੀਆਂ ਦੀ ਪਛਾਣ ਕਰਨ, ਇਲਾਜ ਦੀ ਯੋਜਨਾ ਬਣਾਉਣ ਅਤੇ ਇਲਾਜ ਦੌਰਾਨ ਨਿਗਰਾਨੀ ਕਰਨ ਲਈ ਕੀਤਾ ਜਾਂਦਾ ਹੈ।

ਐਮ.ਆਰ.ਆਈ. ਸਕੈਨ ਤੋਂ ਪਹਿਲਾਂ, ਡਾਕਟਰ ਜਾਂ ਰੇਡੀਓਲੋਜਿਸਟ ਮਰੀਜ਼ ਨੂੰ ਸਰੀਰ ਤੋਂ ਸਾਰੀਆਂ ਧਾਤੂ ਵਸਤੂਆਂ ਹਟਾਉਣ ਦੀ ਸਲਾਹ ਦਿੰਦੇ ਹਨ,



ਜਿਵੇਂ ਕਿ ਗਹਿਣੇ, ਵਾਲਾਂ ਦੀ ਕਲਿੱਪ, ਘੜੀ, ਐਨਕ, ਬੈਲਟ, ਸਿੱਕੇ, ਕਰੈਡਿਟ ਕਾਰਡ, ਇੰਪਲਾਂਟ ਡਿਵਾਈਸ ਜਾਂ ਕੋਈ ਹੋਰ ਮੈਟਲ ਦੀ ਚੀਜ਼, ਤਾਂ ਜੋ ਸਕੈਨ ਸੁਰੱਖਿਅਤ ਅਤੇ ਸਹੀ ਹੋ ਸਕੇ।



ਇਹ ਸਭ ਲਾਹ ਦੇਣ ਚਾਹੀਦਾ। ਤਾਂ ਜੋ ਤੁਸੀਂ ਕਿਸੇ ਸੱਟ ਦੇ ਖਤਰੇ ਤੋਂ ਖੁਦ ਨੂੰ ਬਚਾਅ ਸਕੋ।