ਚਾਹ ਪੀਣ ਦੇ ਸ਼ੌਕੀਨ ਲੋਕ ਹਮੇਸ਼ਾਂ ਕੋਈ ਵੀ ਸਮਾਂ ਹੋਵੇ, ਚਾਹ ਪੀਣ ਲਈ ਤਿਆਰ ਰਹਿੰਦੇ ਹਨ।

ਚਾਹ ਪੀਣ ਦੇ ਸ਼ੌਕੀਨ ਲੋਕ ਹਮੇਸ਼ਾਂ ਕੋਈ ਵੀ ਸਮਾਂ ਹੋਵੇ, ਚਾਹ ਪੀਣ ਲਈ ਤਿਆਰ ਰਹਿੰਦੇ ਹਨ।

ਜ਼ਿਆਦਾਤਰ ਲੋਕ ਆਪਣਾ ਦਿਨ ਚਾਹ ਨਾਲ ਸ਼ੁਰੂ ਕਰਦੇ ਹਨ ਅਤੇ ਥਕਾਵਟ ਦੂਰ ਕਰਨ ਲਈ ਵੀ ਦਿਨ ਵਿੱਚ ਕਈ ਵਾਰੀ ਚਾਹ ਪੀ ਲੈਂਦੇ ਹਨ। ਆਮ ਤੌਰ 'ਤੇ ਭਾਰਤ ਵਿੱਚ ਦੁੱਧ ਵਾਲੀ ਚਾਹ ਸਭ ਤੋਂ ਵੱਧ ਪਸੰਦ ਕੀਤੀ ਜਾਂਦੀ ਹੈ।

ਚਾਹ ਪੀਣਾ ਜਿਵੇਂ ਸਾਡੀ ਆਦਤ ਬਣ ਚੁੱਕੀ ਹੈ, ਪਰ ਇਹ ਆਦਤ ਸਿਹਤ ਲਈ ਨੁਕਸਾਨਦਾਇਕ ਹੋ ਸਕਦੀ ਹੈ।

ਦੁੱਧ ਵਾਲੀ ਚਾਹ ਦੇ ਕਈ ਨੁਕਸਾਨ ਹਨ, ਜੋ ਅਸੀਂ ਅਕਸਰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਇਸ ਕਰਕੇ ਕਈ ਵਾਰ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗ ਪੈਂਦੀਆਂ ਹਨ।

ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀਂ ਇੱਕ ਮਹੀਨੇ ਲਈ ਚਾਹ ਪੀਣ ਤੋਂ ਪਰਹੇਜ਼ ਕਰੋ, ਤਾਂ ਸਿਹਤ 'ਚ ਕੀ ਬਦਲਾਅ ਆ ਸਕਦੇ ਹਨ।

ਦੁੱਧ ਵਾਲੀ ਚਾਹ ਵਿੱਚ ਹੋਣ ਵਾਲੇ ਕੈਫੀਨ ਅਤੇ ਟੈਨਿਨ ਪਾਚਨ 'ਚ ਰੁਕਾਵਟ ਪੈਦਾ ਕਰਦੇ ਹਨ ਤੇ ਐਸਿਡਿਟੀ ਵਧਾ ਸਕਦੇ ਹਨ। ਜੇ ਤੁਸੀਂ ਚਾਹ ਪੀਣੀ ਛੱਡ ਦਿੰਦੇ ਹੋ ਤਾਂ ਪਾਚਨ ਠੀਕ ਹੋ ਸਕਦਾ ਹੈ ਅਤੇ ਐਸਿਡਿਟੀ ਦੀ ਸਮੱਸਿਆ ਘੱਟ ਹੋ ਜਾਂਦੀ ਹੈ।

ਜੇ ਤੁਸੀਂ ਇੱਕ ਮਹੀਨੇ ਤੱਕ ਦੁੱਧ ਵਾਲੀ ਚਾਹ ਨਾ ਪੀਓ ਤਾਂ ਭਾਰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।

ਇਸ ਚਾਹ ਵਿੱਚ ਕੈਲੋਰੀ ਅਤੇ ਖੰਡ ਹੁੰਦੀ ਹੈ ਜੋ ਭਾਰ ਵਧਾਉਂਦੀਆਂ ਹਨ। ਚਾਹ ਨਾ ਪੀਣ ਨਾਲ ਕੈਲੋਰੀ ਘੱਟ ਹੋ ਜਾਂਦੀ ਹੈ ਅਤੇ ਵਜ਼ਨ ਘੱਟ ਹੋ ਸਕਦਾ ਹੈ।

ਚਾਹ ਵਿੱਚ ਕੈਫੀਨ ਹੋਣ ਕਰਕੇ ਨੀਂਦ ਵਿੱਚ ਰੁਕਾਵਟ ਆ ਸਕਦੀ ਹੈ। ਜੇ ਤੁਸੀਂ ਦੁੱਧ ਵਾਲੀ ਚਾਹ ਘੱਟ ਪੀਣੇ ਹੋ, ਤਾਂ ਤੁਹਾਨੂੰ ਨੀਂਦ ਚੰਗੀ ਆਵੇਗੀ ਅਤੇ ਦਿਨ ਭਰ ਊਰਜਾ ਮਹਿਸੂਸ ਹੋਵੇਗੀ।

ਦੁੱਧ ਵਾਲੀ ਚਾਹ ਵਿੱਚ ਖੰਡ ਹੋਣ ਕਰਕੇ ਚਮੜੀ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਮੁਹਾਂਸੇ ਹੋ ਸਕਦੇ ਹਨ। ਜੇ ਤੁਸੀਂ ਇਹ ਘੱਟ ਪੀਓ, ਤਾਂ ਚਮੜੀ ਹੋਰ ਸਾਫ ਤੇ ਚਮਕਦਾਰ ਨਜ਼ਰ ਆਉਂਦੀ ਹੈ।