ਕੋਲੇਸਟ੍ਰੋਲ ਸਰੀਰ 'ਚ ਪਾਇਆ ਜਾਣ ਵਾਲਾ ਇੱਕ ਚਰਬੀਦਾਰ ਪਦਾਰਥ ਹੁੰਦਾ ਹੈ, ਜੋ ਹਾਰਮੋਨ ਬਣਾਉਣ, ਸੈੱਲਾਂ ਦੀ ਬਣਤਰ ਅਤੇ ਪਾਚਣ ਵਿੱਚ ਮਦਦਗਾਰ ਹੈ। ਕੋਲੇਸਟ੍ਰੋਲ ਦੇ ਦੋ ਪ੍ਰਕਾਰ ਹੁੰਦੇ ਹਨ—ਗੁੱਡ ਕੋਲੇਸਟ੍ਰੋਲ (HDL) ਅਤੇ ਬੈਡ ਕੋਲੇਸਟ੍ਰੋਲ (LDL)।

ਜਦੋਂ ਸਰੀਰ ਵਿੱਚ ਬੈਡ ਕੋਲੇਸਟ੍ਰੋਲ (LDL) ਦੀ ਮਾਤਰਾ ਵੱਧ ਜਾਂਦੀ ਹੈ ਤਾਂ ਇਹ ਨਸਾਂ ਵਿੱਚ ਜਮਣ ਲੱਗ ਪੈਂਦਾ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ, ਬਲੱਡ ਪ੍ਰੈਸ਼ਰ ਅਤੇ ਹਾਰਟ ਅਟੈਕ ਦਾ ਖ਼ਤਰਾ ਵੱਧ ਜਾਂਦਾ ਹੈ। ਸਹੀ ਖੁਰਾਕ, ਨਿਯਮਿਤ ਕਸਰਤ ਅਤੇ ਜੀਵਨਸ਼ੈਲੀ ਵਿੱਚ ਬਦਲਾਅ ਕਰਕੇ ਬੈਡ ਕੋਲੇਸਟ੍ਰੋਲ ਨੂੰ ਆਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਹੈ।

ਸੈਚੁਰੇਟਿਡ ਅਤੇ ਟ੍ਰਾਂਸ ਫੈਟਸ ਘਟਾਓ — ਤਲੇ ਹੋਏ ਖਾਣੇ, ਫਾਸਟ ਫੂਡ, ਬੇਕਰੀ ਆਈਟਮਾਂ ਅਤੇ ਪ੍ਰੋਸੈੱਸਡ ਫੂਡ ਤੋਂ ਪਰਹੇਜ਼ ਕਰੋ।

ਫਾਈਬਰ ਵਧਾਓ — ਰੋਜ਼ਾਨਾ ਓਟਸ, ਜਵਾਰ, ਸੇਬ, ਗਾਜਰ, ਬੀਨਜ਼ ਅਤੇ ਹਰੀਆਂ ਸਬਜ਼ੀਆਂ ਖਾਓ, ਕਿਉਂਕਿ ਸੌਲਿਊਬਲ ਫਾਈਬਰ LDL ਨੂੰ ਬਾਈਡ ਕਰਕੇ ਬਾਹਰ ਕੱਢਦਾ ਹੈ।

ਹੈਲਥੀ ਫੈਟਸ ਵਾਲੇ ਤੇਲ ਵਰਤੋ — ਸਰ੍ਹੋਂ ਦਾ ਤੇਲ, ਜੈਤੂਨ ਦਾ ਤੇਲ ਜਾਂ ਅਖਰੋਟ ਦਾ ਤੇਲ ਵਰਤੋਂ, ਜੋ MUFA ਅਤੇ PUFA ਨਾਲ ਭਰਪੂਰ ਹਨ।

ਨਟਸ ਅਤੇ ਬੀਜ ਖਾਓ — ਬਦਾਮ, ਅਖਰੋਟ, ਅਲਸੀ ਅਤੇ ਚੀਆ ਸੀਡਜ਼ ਰੋਜ਼ਾਨਾ ਮੁੱਠੀ ਭਰ ਖਾਓ, ਇਹ ਪਲਾਂਟ ਸਟੀਰੌਲਜ਼ ਨਾਲ LDL ਘਟਾਉਂਦੇ ਹਨ।

ਰੋਜ਼ਾਨਾ ਕਸਰਤ ਕਰੋ — 30-40 ਮਿੰਟ ਤੁਰਨਾ, ਦੌੜਨਾ ਜਾਂ ਸਾਈਕਲਿੰਗ ਕਰੋ, ਇਸ ਨਾਲ HDL ਵਧਦਾ ਹੈ ਅਤੇ LDL ਘਟਦਾ ਹੈ।

ਵਜ਼ਨ ਕੰਟਰੋਲ ਵਿੱਚ ਰੱਖੋ — ਵਧੇਰੇ ਚਰਬੀ ਵਾਲੇ ਖਾਣੇ ਘਟਾ ਕੇ ਅਤੇ ਪੋਰਸ਼ਨ ਕੰਟਰੋਲ ਨਾਲ ਵਜ਼ਨ ਘਟਾਓ।

ਓਮੇਗਾ-3 ਵਧਾਓ — ਮੱਛੀ (ਸੈਲਮਨ, ਸਾਰਡੀਨ) ਜਾਂ ਵੈਜੀਟੇਰੀਅਨ ਲਈ ਅਲਸੀ ਅਤੇ ਅਖਰੋਟ ਖਾਓ।

ਸਮੋਕਿੰਗ ਅਤੇ ਸ਼ਰਾਬ ਘਟਾਓ — ਸਿਗਰਟ ਛੱਡੋ ਅਤੇ ਸ਼ਰਾਬ ਸੀਮਤ ਰੱਖੋ, ਕਿਉਂਕਿ ਇਹ ਦੋਵੇਂ ਬੈਡ ਕੋਲੇਸਟ੍ਰੋਲ ਵਧਾਉਂਦੇ ਹਨ।