ਕੁਝ ਲੋਕ ਦਹੀਂ ਨੂੰ ਚੀਨੀ ਨਾਲ ਖਾਂਦੇ ਹਨ ਹਨ ਅਤੇ ਕੁਝ ਨਮਕ ਨਾਲ। ਇਸ ਦੇ ਨਾਲ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਦਹੀਂ ਨੂੰ ਬਿਨਾਂ ਕੁਝ ਮਿਲਾ ਕੇ ਖਾਂਦੇ ਹਨ। ਪਰ, ਅਜਿਹਾ ਕਰਨਾ ਗਲਤ ਹੈ। ਇਸ ਦੀ ਪ੍ਰਕਿਰਤੀ ਤੇਜ਼ਾਬੀ ਹੁੰਦੀ ਹੈ ਅਤੇ ਇਸ ਨੂੰ ਬਿਨਾਂ ਕੁਝ ਮਿਲਾ ਕੇ ਨਹੀਂ ਖਾਣਾ ਚਾਹੀਦਾ। ਰੋਜ਼ਾਨਾ ਨਮਕ ਮਿਲਾ ਕੇ ਦਹੀਂ ਖਾਣ ਨਾਲ ਸਕਿਨ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹਾ ਕਰਨ ਨਾਲ ਵਾਲਾਂ ਦਾ ਝੜਨਾ, ਸਮੇਂ ਤੋਂ ਪਹਿਲਾਂ ਵਾਲਾਂ ਦਾ ਸਫ਼ੈਦ ਹੋਣਾ ਅਤੇ ਸ੍ਕਿਨ ‘ਤੇ ਮੁਹਾਸੇ ਹੋ ਸਕਦੇ ਹਨ। ਇਸ ਲਈ ਦਹੀਂ ‘ਚ ਨਮਕ ਪਾਉਣ ਤੋਂ ਬਚਣਾ ਚਾਹੀਦਾ ਹੈ। ਖੰਡ ਦੀ ਗੱਲ ਕਰੀਏ ਤਾਂ ਦਹੀਂ ਵਿੱਚ ਚੀਨੀ ਮਿਲਾ ਕੇ ਖਾਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਵਾਸਤਵ ਵਿੱਚ ਜਦੋਂ ਦਹੀਂ ਵਿੱਚ ਖੰਡ ਮਿਲਾਈ ਜਾਂਦੀ ਹੈ ਤਾਂ ਇਸਦੀ ਤਾਸੀਰ ਠੰਡੀ ਹੋ ਜਾਂਦੀ ਹੈ ਅਤੇ ਇਸਨੂੰ ਖਾਣ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ ਹੈ। ਦਹੀਂ ‘ਚ ਗੁੜ ਮਿਲਾ ਕੇ ਖਾਣਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ।